

ਮਾਨਸਾ 5 ,ਅਕਤੂਬਰ (ਬਲਜੀਤ ਸ਼ਰਮਾ) : ਆਸੂ ਦੇ ਨਵਰਾਤਿਆ ਵਿਚ ਸਾਰੇ ਦੇਸ਼ ਵਿੱਚ ਸ੍ਰੀ ਰਾਮ ਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਰਾਮ ਲੀਲਾ ਆਯੋਜਨ ਕਰਨ ਤੋਂ ਪਹਿਲਾਂ ਸ੍ਰੀ ਰਾਮ ਲੀਲਾ ਅੈਕਟਰ ਕਮੇਟੀ ਵਲੋਂ ਇਸ ਸਬੰਧੀ ਰਹਿਸਲ ਕੀਤੀ ਜਾਂਦੀ ਹੈ ਉਥੇ ਰਹਿਸਲ ਕਰਦੇ ਸਮੇਂ ਇਕ ਅਜਿਹੀ ਪਿਆਰ ਦੀ ਮਿਸਾਲ ਦੇਖਣ ਮਿਲਦੀ ਹੈ ਕਿ ਸਮਾਜ ਨੂੰ ਬਦਲਣ ਦੀ ਇੱਕ ਸੇਧ ਮਿਲਦੀ ਇਹ ਸਭ ਕੁੱਝ ਦੇਖਣ ਮਿਲਿਆ ਸ੍ਰੀ ਸੁਭਾਸ਼ ਡਰਾਮਿਟਕ ਕਲੱਬ ਦੀ ਸਟੇਜ ਤੋਂ ਅਤੇ ਰਾਤ ਨੂੰ ਜਦੋਂ ਅੈਕਟਰ ਆਪਣਾ ਆਪਣਾ ਰੋਲ ਸਿੱਖਣ ਲਈਂ ਰਹਿਸਲ ਕਰਦੇ ਹਨ ਉਸ ਵੇਲੇ ਇਕ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਰੱਖਣ ਵਿਚ ਮਾਨਸਾ ਦਾ ਇਹ ਕਲੱਬ ਸਭ, ਤੋ ਮੋਹਰੀ ਹੈ ਮੈਨੇਜਮੈਂਟ ਦੇ ਪ੍ਰਧਾਨ ਪਰਵੀਨ ਗੋਇਲ ਵੀ ਕਈ ਵਾਰ ਰਹਿਸਲ ਦੇਖਣ ਲਈ ਸਟੇਜ ਤੇ ਆਉਂਦੇ ਹਨ ਰਾਤ ਵੀ ਪ੍ਰਧਾਨ ਤੇ ਵਿਜੈ ਕੁਮਾਰ ਖਜਾਨਚੀ ਤੇ ਐਕਟਰ ਬਾਡੀ ਦੇ ਪ੍ਰਧਾਨ ਸੁਰਿੰਦਰ ਨੰਗਲੀਆ ਤੇ ਪੁਰਾਣੇ ਅੈਕਟਰ ਜੀਵਨ ਬਰਮਾ ਜੀ ਰਾਤ ਕਲੱਬ ਦੇ ਡਾਇਰੈਕਟਰ ਪਰਵੀਨ ਟੋਨੀ ਸ਼ਰਮਾ ਤੇ
ਸਹਾਇਕ ਡਾਇਰੈਕਟਰ ਸੋਨੂ ਰੱਲਾ ਮਿਊਜ਼ਿਕ ਡਾਇਰੈਕਟਰ ਸੇਵਕ ਸੰਦਲ ਨੇ ਵੱਖ ਵੱਖ ਰੋਲ ਅਦਾ ਕਰ ਰਹੇ ਅੈਕਟਰਾ ਨੁੂੰ ਉਹਨਾਂ ਦੇ ਰੋਲ ਬਾਰੇ ਜਾਣਕਾਰੀ ਦਿੱਤੀ ਅਤੇ ਕੁਝ ਸਿੱਖਇਆ ਅਤੇ ਇਸ ਸੁਭਾਸ਼ ਡਰਾਮਿਟਕ ਕਲੱਬ ਦੇ ਮਸਹੂਰ ਸ਼ੀਨ ਕੋਕਲਾ ਦੀ ਰਹਿਸਲ ਕੱਲਬ ਦੇ ਮਿਊਜ਼ਿਕ ਮਾਸਟਰ ਮੋਹਨ ਸੋਨੀ ਤੇ ਅਮਨ ਢੋਲਕ ਮਾਸਟਰ ਨੇ ਇਸ ਮੌਕੇ ਇਸ ਸੀਨ ਦੀ ਰਹਿਸਲ ਕਰਨ ਵਿਚ ਵਿਚ ਸਹਿਯੋਗ ਦਿੱਤਾ ਅਤੇ ਕਲੱਬ ਦੇ ਮੈਂਬਰ ਵਿਪਨ ਅਰੋੜਾ ਵਿੱਕੀ ਸ਼ਰਮਾ ਬੰਟੀ ਰਾਵਣ ਦੇ ਰੋਲ ਲਈ ਮੁਕੇਸ਼ ਬਾਸਲ ਸੀਤਾ ਮਾਤਾ ਦੇ ਰੋਲ ਲਈ ਗੋਰਵ ਬਜਾਜ
ਤੇ ਨੰਦੀਗਣ ਦੇ ਲਈ ਸੁਰਿੰਦਰ ਨੰਗਲੀਆ ਪਹੁੰਚ ਕੇ ਰਹਿਸਲ ਕਰ ਰਹੇ ਸਨ ਅਤੇ ਕਲੱਬ ਦੇ ਜਨਰਲ ਸਕੱਤਰ ਮਨੋਜ ਅਰੋੜਾ ਨੇ ਦੱਸਿਆ ਕਿ ਸ੍ਰੀ ਸੁਭਾਸ਼ ਡਰਾਮਿਟਕ ਕਲੱਬ ਵਲੋਂ ਸ੍ਰੀ ਰਾਮ ਲੀਲਾ ਦਾ ਸ਼ੁਭ ਆਰੰਭ 7/10/18 ਦਿਨ ਅੈਤਵਾਰ ਸਵੇਰੇ 9ਵਜੇ ਹਵਨ ਹੋਵੇਗਾ ਅਤੇ ਰਾਤ ਨੂੰ 9ਵਜੇ ਉਦਘਾਟਨ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਾਨਸਾ ਮਨਧੀਰ ਸਿੰਘ ਆਪਣੇ ਸ਼ੁਭ ਹੱਥਾਂ ਨਾਲ ਕਰਨਗੇ ਪਹਿਲੀ ਨਾਇਟ ਸਰਵਣ ਕੁਮਾਰ ਨਾਲ ਰਾਮ ਲੀਲਾ ਦੀ ਸ਼ੁਰੂਆਤ ਹੋਵੇਗੀ ਅਤੇ ਸਾਰੇ ਦਰਸ਼ਕਾਂ ਨੂੰ ਬਨੇਤੀ ਕੀਤੀ ਕਿ ਉਹ ਸ੍ਰੀ ਰਾਮ ਲੀਲਾ ਦੇਖਣ ਆਉਣ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਰਮਾਇਣ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ
EDITED BY : SARA YAHA | | Last Updated : 7:45 pm 05 October 2018






















