ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜਨਮ ਸਤਾਬਦੀ ਮੌਕੇ ਸ਼੍ਰੀ ਸਹਿਜ ਪਾਠਾਂ ਦੇ ਪਾਏ ਭੋਗ

0
29

ਮਾਨਸਾ, 18 ਸਤੰਬਰ -ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ 524ਵੀਂ ਜਨਮ ਸਤਾਬਦੀ ਮੌਕੇ ਉਦਾਸੀਨ ਆਸ਼ਰਮ ਡੇਰਾ ਬਾਬਾ ਭਾਈ ਗੁਰਦਾਸ ਜੀ ਵਿਖੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ਼੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ। ਇਸ ਉਪਰੰਤ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਦੀ ਆਰਤੀ ਕਰਕੇ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਮਹੰਤ ਸ਼੍ਰੀ ਅੰਮ੍ਰਿਤ ਮੁਨੀ ਜੀ ਨੇ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਤੇ ਆਪਣੇ ਜੀਵਨ ਨੂੰ ਸੁਧਾਰਨ ਲਈ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਵੀ ਦਿੱਤੀ। ਇਸ ਦੌਰਾਨ ਚੌਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਸਮੁੱਚੀ ਸਾਧ-ਸੰਗਤ ਨੇ ਅੱਜ ਡੇਰੇ ਅੰਦਰ ਸਥਿਤ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਮੰਦਰ ‘ਚ ਅਰਦਾਸਾਂ-ਬੇਨਤੀਆਂ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੋਕੇ ਸੰਤ ਕੈਲਾਸ਼ ਮੁਨੀ ਜੀ, ਸੰਤ ਪੂਰਨ ਦਾਸ ਜੀ, ਸੰਤ ਜਗਦੀਸ਼ ਦਾਸ ਜੀ, ਕੌਂਸਲਰ ਜਗਰਾਜ ਸਿੰਘ ਰਾਜੂ ਦਰਾਕਾ, ਬਲਵਿੰਦਰ ਕੁਮਾਰ ਘੱਕਣ, ਕਾਲਾ ਗਾਗੋਵਾਲ, ਪਰਮਜੀਤ ਸਿੰਘ, ਚੰਦਰ ਸ਼ੇਖਰ ਨੰਦੀ, ਹਰਬੰਸ ਚੂਕਾ,  ਸੋਮਾ ਲਵਲੀ, ਰੋਡਾ ਬਾਬਾ, ਪ੍ਰਿਥੀ, ਨਵੀਨ, ਸੁਮੀਰ ਛਾਬੜਾ, ਕੋਮਲ ਜਿੰਦਲ, ਕੁਲਦੀਪ ਸ਼ਰਮਾ, ਬਲਵੰਤ ਸਿੰਘ, ਬਲਕਾਰ ਮਾਨਸ਼ਾਹੀਆ, ਘਾਗੀ, ਸੌਰਵ, ਚਿੰਕਾ ਆਦਿ ਨੇ ਵੀ ਹਾਜ਼ਰੀ ਲਵਾਈ।


EDITED BY : SARA YAHA | | Last Updated : 8:35 pm 18 September  2018

LEAVE A REPLY

Please enter your comment!
Please enter your name here