ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਲਈ ਦਾਖਲ ਕੁੱਲ 456 ਨਾਮਜ਼ਦਗੀਆਂ ਵਿਚੋਂ 453 ਪ੍ਰਵਾਨ

0
33
ਮਾਨਸਾ, 10 ਸਤੰਬਰ (ਹੀਰਾ ਸਿੰਘ ਮਿੱਤਲ ): 19 ਸਤੰਬਰ ਨੂੰ ਹੋਣ ਵਾਲੀਆਂ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਦਾਖਲ ਕੁੱਲ 456 ਨਾਮਜ਼ਦਗੀਆਂ ਵਿਚੋਂ 453 ਨੂੰ ਪ੍ਰਵਾਨ ਕਰਦੇ ਹੋਏ 3 ਨਾਮਜ਼ਦਗੀਆਂ ਨੂੰ ਰੱਦ ਕੀਤਾ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਵਧੀਕ ਜਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਗੁਰਮੀਤ ਸਿੱਧੂ ਨੇ ਅੱਜ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਕੀਤਾ।
ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ 4 ਦਿਨਾਂ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ। ਪਹਿਲੇ ਅਤੇ ਦੂਜੇ ਦਿਨ ਕੋਈ ਵੀ ਨਾਮਜ਼ਦਗੀ ਦਾਖਲ ਨਹੀਂ ਹੋਈ। ਤੀਜੇ ਦਿਨ ਕੁਝ ਕੁ ਪੱਤਰ ਦਾਖਲ ਹੋਏ ਪ੍ਰੰਤੂ ਅਖੀਰੀਲੇ ਅਤੇ ਚੌਥੇ ਦਿਨ ਭਾਰੀ ਮਾਤਰਾ ਵਿਚ ਨਾਮਜ਼ਦਗੀਆਂ ਦਾਖਲ ਹੋਈਆਂ ਜਿਸ ਕਾਰਨ ਕੁਝ ਪੱਤਰਾਂ ਵਿਚ ਤਰੁਟੀਆਂ ਪਾਈਆਂ ਗਈਆਂ ਅਤੇ ਕੁਝ ਪੱਤਰ ਦੇਰੀ ਨਾਲ ਦਾਖਲ ਹੋਏ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰਾਂ ਵਿਚ ਸੁਧਾਰ ਕਰਨ ਲਈ ਪੂਰਨ ਸਹਿਯੋਗ ਕੀਤਾ ਗਿਆ ਪ੍ਰੰਤੂ ਅੱਜ ਪੜਤਾਲ ਦੌਰਾਨ ਅਯੋਗ ਨਾਮਜ਼ਦਗੀ ਪੱਤਰ ਰੱਦ ਕਰਨੇ ਪਏ।
ਉਨ੍ਹਾਂ ਦੱਸਿਆ ਕਿ ਦਾਖ਼ਲ ਨਾਮਜ਼ਦਗੀ ਪੱਤਰਾਂ ਵਿਚ ਤਰੁਟੀਆਂ ਵਾਲੇ ਅਤੇ ਦੇਰੀ ਨਾਲ ਆਏ ਪੱਤਰ ਰੱਦ ਕਰ ਦਿੱਤੇ ਗਏ ਹਨ। ਜਿੱਥੇ ਜਿਲ੍ਹਾ ਪ੍ਰੀਸ਼ਦ ਦੀਆਂ 66 ਨਾਮਜ਼ਦਗੀਆਂ ਵਿਚੋਂ 1 ਰੱਦ ਤੇ 65 ਪ੍ਰਵਾਨ ਕੀਤੀਆਂ ਗਈਆਂ ਉਥੇ ਹੀ ਪੰਚਾਇਤ ਸੰਮਤੀ ਦੀਆਂ 390 ਨਾਮਜ਼ਦਗੀਆਂ ਵਿਚੋਂ 2 ਰੱਦ ਕਰਦੇ ਹੋਏ 388 ਪ੍ਰਵਾਨ ਕੀਤੀਆਂ ਗਈਆਂ ਹਨ।
  ਉਨ੍ਹਾਂ ਇਸ ਸਬੰਧੀ ਵੇਰਵਾ ਦਿੰਦੇ ਹੋਏ ਦੱਸਿਆ ਕਿ ਪੰਚਾਇਤ ਸੰਮਤੀ ਝੁਨੀਰ ਦੀਆਂ 79 ਨਾਮਜ਼ਦਗੀਆਂ ਵਿਚੋਂ 2 ਰੱਦ ਕਰਦੇ ਹੋਏ 77 ਨਾਮਜ਼ਦਗੀਆਂ ਪ੍ਰਵਾਨ ਕਰ ਲਈਆਂ ਗਈਆਂ ਹਨ ਅਤੇ ਪੰਚਾਇਤ ਸੰਮਤੀ ਸਰਦੂਲਗੜ੍ਹ ਦੀਆਂ 65, ਬੁਢਲਾਡਾ ਦੀਆਂ 111, ਭੀਖੀ ਦੀਆਂ 63, ਅਤੇ ਮਾਨਸਾ ਦੀਆਂ 72 ਨਾਮਜ਼ਦਗੀਆਂ ਵਿਚੋਂ ਕੋਈ ਵੀ ਨਾਮਜ਼ਦਗੀ ਰੱਦ ਨਹੀਂ ਕੀਤੀ ਗਈ।
ਇਸ ਤਰਾਂ ਕੁੱਲ 456 ਨਾਮਜ਼ਦਗੀਆਂ ਵਿਚੋਂ 3 ਨਾਮਜ਼ਦਗੀਆਂ ਰੱਦ ਕਰਕੇ 453 ਨਾਮਜ਼ਦਗੀਆਂ ਪ੍ਰਵਾਨ ਕਰ ਲਈਆਂ ਗਈਆਂ ਹਨ।


EDITED BY : SARA YAHA | | Last Updated : 7:35 pm 10 September  2018

LEAVE A REPLY

Please enter your comment!
Please enter your name here