ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ

0
94

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਵਿਖੇ 10 ਸਤੰਬਰ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਫੁੱਲਾਂ ਨਾਲ ਅਨੋਖੀ ਸਜਾਵਟ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਦਿੱਲੀ ਤੇ ਕਲਕੱਤਾ ਦੇ ਕਾਰੀਗਰਾਂ ਵਲੋਂ ਲਾਲ, ਚਿੱਟੇ, ਪੀਲੇ ਫੁੱਲਾਂ ਨਾਲ ਅਦਭੁੱਦ ਸਜਾਵਟ ਕਰਕੇ ਅਨੋਖੀ ਕਾਰੀਗਰੀ ਕੀਤੀ ਗਈ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ, ਕੀਨੀਆ ਤੋਂ 80-85 ਤਰ੍ਹਾਂ ਦੇ ਫੁੱਲ ਮੰਗਵਾਏ ਗਏ ਹਨ, ਜਿਨ੍ਹਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਸਜਾਇਆ ਜਾ ਰਿਹਾ ਹੈ, ਜਿਸ ਨਾਲ ਦਰਬਾਰ ਸਾਹਿਬ ਦਾ ਕੋਨਾ-ਕੋਨਾ ਮਹਿਕ ਉੱਠਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੁੱਲਾਂ ਦੀ ਸੇਵਾ ਕੇ.ਕੇ. ਸ਼ਰਮਾ ਵਲੋਂ ਕੀਤੀ ਗਈ ਹੈ।


EDITED BY : SARA YAHA | | Last Updated : 7:10  pm 9 September  2018

LEAVE A REPLY

Please enter your comment!
Please enter your name here