ਵੱਡੀ ਮਾਤਰਾ ਵਿਚ ਨਾ ਖਾਣ ਯੋਗ ਘਿਉ ਅਤੇ ਤੇਲ ਬਰਾਮਦ

0
114
ਮਾਨਸਾ, 06 ਸਤੰਬਰ (ਬਲਜੀਤ ਸ਼ਰਮਾ ): ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਅੱਜ ਸਰਦੂਲਗੜ੍ਹ ਵਿਖੇ ਇਕ ਫੈਕਟਰੀ ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿਚ ਨਾ ਖਾਣ ਯੋਗ ਤੇਲ ਅਤੇ ਘਿਉ ਬਰਾਮਦ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਅੱਜ ਸਰਦੂਲਗੜ੍ਹ ਵਿਖੇ ਸਥਿਤ ਕ੍ਰਿਸ਼ਨਾ ਫੈਕਟਰੀ ਤੇ ਛਾਪੇਮਾਰੀ ਕਰਕੇ 1600 ਲੀਟਰ ਕੁਕਿੰਗ ਮੀਡੀਅਮ ਲਾਈਟ ਆਇਲ, 930 ਕਿੱਲੋ ਬਨਸਪਤੀ, 8 ਕੁਇੰਟਲ ਰਿਫਾਇੰਡ ਆਇਲ ਦੇ ਸੈਂਪਲ ਭਰੇ ਗਏ ਜਦ ਕਿ 962 ਕਿੱਲੋ ਕੂਕਿੰਗ ਮੀਡੀਅਮ ਲਾਈਟ ਆਇਲ ਜਿਸਦੀ ਕਿ ਵਰਤੋ ਕਰਨ ਦੀ ਮੁਨਿਆਦ ਲੰਘ ਚੁੱਕੀ ਸੀ ਨੂੰ ਜ਼ਬਤ ਕਰਕੇ ਨਸ਼ਟ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਮਿਲਾਵਟੀ ਵਸਤਾਂ ਖਿਲਾਫ਼ ਚਲਾਈ ਗਈ ਇਹ ਮੁਹਿੰਮ ਜਾਰੀ ਰਹੇਗੀ ਅਤੇ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸਿ਼ਆ ਨਹੀਂ ਜਾਵੇਗਾ।
ਇਸ ਮੌਕੇ ਅਸਿਸਟੈਂਟ ਫੂਡ ਕਮਿਸ਼ਨਰ ਸ੍ਰੀ ਅਮ੍ਰਿਤਪਾਲ ਸਿੰਘ, ਫੂਡ ਸੇਫ਼ਟੀ ਅਫ਼ਸਰ ਸ੍ਰੀ ਸੰਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।


EDITED BY : SARA YAHA | | Last Updated : 7:45 pm 6 September  2018

LEAVE A REPLY

Please enter your comment!
Please enter your name here