ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਵੇਗੀ ਰਾਮ ਮੰਦਰ ਦੀ ਉਸਾਰੀ : ਵੇਦਾਂਤੀ

0
25

ਜੈਪੁਰ —ਰਾਮ ਜਨਮ ਭੂਮੀ ਅਯੁੱਧਿਆ ਟਰੱਸਟ ਦੇ ਮੁਖੀ ਅਤੇ ਸਾਬਕਾ ਸੰਸਦ ਮੈਂਬਰ ਰਾਮ ਵਿਲਾਸ ਵੇਦਾਂਤੀ ਨੇ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਣ ਦੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਦੁਨੀਆ ਵਿਚ ਸਾਂਤੀ ਸਥਾਪਿਤ ਕਰਨ ਲਈ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕ ਹੋਣਾ ਪਵੇਗਾ।

ਇਥੇ ‘ਮਿਸ਼ਨ ਮੋਦੀ ਅਗੇਨ ਪੀ. ਐੱਮ.’ ਮੁਹਿੰਮ ਦੇ ਸਬੰਧ ‘ਚ ਆਏ ਸਾਬਕਾ ਸੰਸਦ ਮੈਂਬਰ ਨੇ ‘ਭਾਸ਼ਾ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸਲਾਮ ਨੂੰ ਹਿੰਦੂਆਂ ਤੋਂ ਖਤਰਾ ਨਹੀਂ। ਇਸ ਲਈ ਵਿਸ਼ਵ ਦੇ ਮੁਸਲਮਾਨ ਭਾਰਤ ਨਾਲ ਸਮਝੌਤਾ ਕਰ ਕੇ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਜਲਦੀ ਤੋਂ ਜਲਦੀ ਚਾਹੁੰਦੇ ਹਨ।

ਵੇਦਾਂਤੀ ਅਨੁਸਾਰ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇਸੇ ਤਰ੍ਹਾਂ ਅੱਗੇ ਵਧਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਯੁੱਧਿਆ ਵਿਚ ਮੰਦਰ ਬਣਨਾ ਸ਼ੁਰੂ ਹੋ ਜਾਵੇਗਾ।

ਵੇਦਾਂਤੀ ਨੇ ਇਸ ਮਾਮਲੇ ‘ਚ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਭੂਮਿਕਾ ਨੂੰ ਪੂਰੀ ਤਰ੍ਹਾਂ ਖਾਰਿਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੀਆ ਭਾਈਚਾਰੇ ਨੇ ਲਿਖ ਕੇ ਦੇ ਦਿੱਤਾ ਹੈ ਕਿ ਉਹ ਲਖਨਊ ‘ਚ ਮਸਜਿਦ ਬਣਾਉਣਾ ਚਾਹੁੰਦੇ ਹਨ। ਇਸ ਲਈ ਅਸੀਂ ਤਿਆਰ ਹਾਂ। ਮਸਜਿਦ ਜਾਂ ਤਾਂ ਅਯੁੱਧਿਆ ਤੋਂ 15 ਕਿ. ਮੀ. ਦੂਰ ਸ਼ਾਹਨਵਾ ‘ਚ ਬਣ ਸਕਦੀ ਹੈ ਜਾਂ ਫਿਰ ਲਖਨਊ ਦੇ ਸ਼ੀਆ ਬਹੁ-ਗਿਣਤੀ ਵਾਲੇ ਇਲਾਕੇ ‘ਚ।


DITED BY : SARA YAHA | | Last Updated : 8:15 pm 2 September  2018

LEAVE A REPLY

Please enter your comment!
Please enter your name here