

ਨਵੀਂ ਦਿੱਲੀ\ਜਲੰਧਰ(ਸਾਰਾ ਯਹਾ) : ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਕੇ ਭਗੌੜੇ ਹੋਏ ਐੱਨ. ਆਰ. ਆਈ. ਲਾੜਿਆਂ ‘ਤੇ ਹੁਣ ਕਾਰਵਾਈ ਹੋਣੀ ਸ਼ੁਰੂ ਹੋ ਗਈ ਹੈ। ਵਿਦੇਸ਼ ਮੰਤਰਾਲੇ ਨੇ ਅਜਿਹੇ 38 ਭਗੌੜੇ ਐੱਨ. ਆਰ. ਆਈ. ਲਾੜਿਆ ਦਾ ਪਾਸਪੋਰਟ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਸਮੂਹ ਮਾਮਲਿਆਂ ਦੀ ਜਾਂਚ ਲਈ ਇੰਟਰਗ੍ਰੇਟਿਡ ਨੋਡਲ ਏਜੰਸੀ ਬਣਾਉਣ ਦਾ ਵੀ ਐਲਾਨ ਕੀਤਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲਕਦਮੀ ‘ਤੇ ਕਾਰਵਾਈ ਕਰਦੇ ਹੋਏ ਵਿਦੇਸ਼ ਮੰਤਰਾਲੇ ਦੇ ਡਾਇਰੈਕਟਰ ਵਿਵੇਕ ਜੇਪ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਇਸ ਬਾਬਤ ਅੱਜ ਭੇਜੇ ਪੱਤਰ ‘ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਜੌਲੀ ਨੇ ਐੱਨ. ਆਰ. ਆਈ. ਲਾੜੇ ਵੱਲੋਂ ਭਾਰਤੀ ਕੁੜੀ ਨਾਲ ਵਿਆਹ ਤੋਂ ਪਹਿਲਾਂ ਵਿਦੇਸ਼ਾਂ ‘ਚ ਸਥਿਤ ਭਾਰਤੀ ਦੂਤਘਰਾਂ ਤੋਂ ਮਨਜ਼ੂਰੀ ਲੈਣ ਨੂੰ ਜ਼ਰੂਰੀ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਐੱਨ. ਆਰ. ਆਈ. ਲਾੜੇ ਦਾ ਵਿਆਹ ਰਜਿਸਟਰਡ ਕਰਨ ਲਈ ਭਾਰਤੀ ਐਮਬੈਸੀ ਅਤੇ ਲਾੜੇ ਦੇ ਮਾਲਕ ਵੱਲੋਂ ਜਾਣਕਾਰੀ ਦਾ ਪੱਤਰ ਆਉਣਾ ਜ਼ਰੂਰੀ ਹੋਣਾ ਚਾਹੀਦਾ ਹੈ ਤਾਂਕਿ ਕੋਈ ਐੱਨ. ਆਰ. ਆਈ. ਲਾੜਾ ਭਾਰਤੀ ਲੜਕੀ ਦਾ ਜੀਵਨ ਬਰਬਾਦ ਨਾ ਕਰ ਸਕੇ।
EDITED BY : SARA YAHA | | Last Updated :6:35 pm 29 august 2018























