ਸਦਭਾਵਨਾ ਦਿਵਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ/ਕਰਮਚਾਰੀਆਂ ਨੂੰ ਦਿਵਾਇਆ ਪ੍ਰਣ

0
4

ਮਾਨਸਾ, 20 ਅਗਸਤ (ਬਲਜੀਤ ਸ਼ਰਮਾ ) : ਸਾਬਕਾ ਪ੍ਰਧਾਨਮੰਤਰੀ ਸਵਰਗੀ ਸ਼੍ਰੀ ਰਾਜੀਵ ਗਾਂਧੀ ਦੇ ਜਨਮ ਦਿਵਸ ਨੂੰ ਹਰ ਸਾਲ ਸਦਭਾਵਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੀ ਸਦਭਾਵਨਾ ਦਿਵਸ ਮਨਾਇਆ ਗਿਆ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਕੰਪਲੈਕਸ ਵਿਖੇ ਡਿਊਟੀ ਕਰ ਰਹੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਦਭਾਵਨਾ ਦਾ ਪ੍ਰਣ ਦਿਵਾਇਆ।
ਪ੍ਰਣ ਵਿੱਚ ਕਿਹਾ ਗਿਆ ਕਿ ‘ਮੈਂ ਪ੍ਰਤਿਗਿਆ ਕਰਦਾ ਹਾਂ ਕਿ ਮੈਂ ਜਾਤੀ, ਸੰਪਰਦਾਇ, ਧਰਮ ਜਾਂ ਭਾਸ਼ਾ ਦਾ ਭੇਦ-ਭਾਵ ਕੀਤੇ ਬਿਨ੍ਹਾਂ ਸਾਰੇ ਭਾਰਤ ਵਾਸੀਆਂ ਦੀ ਭਾਵਨਾਤਮਿਕ ਏਕਤਾ ਅਤੇ ਸਦਭਾਵਨਾ ਲਈ ਕੰਮ ਕਰਾਂਗਾ ਅਤੇ ਹਿੰਸਾ ਦਾ ਸਹਾਰਾ ਲਏ ਬਿਨ੍ਹਾਂ ਸਾਰੇ ਮੱਤ-ਭੇਦ , ਬਾਤਚੀਤ ਅਤੇ ਸੰਵਿਧਾਨਿਕ ਤਰੀਕੇ ਨਾਲ ਸੁਲਝਾਵਾਂਗਾ।    
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਦਭਾਵਨਾ ਦਿਵਸ ਦਾ ਮੰਤਵ ਹਰ ਧਰਮ, ਭਾਸ਼ਾ ਅਤੇ ਇਲਾਕੇ ਦੇ ਵਿਅਕਤੀਆਂ ਵਿੱਚ ਰਾਸ਼ਟਰੀ ਏਕਤਾ ਅਤੇ ਫਿਰਕੂ ਸਦਭਾਵਨਾ ਦਾ ਪ੍ਰਚਾਰ ਕਰਨਾ ਹੈ। ਇਸ ਤੋਂ ਇਲਾਵਾ ਸਦਭਾਵਨਾ ਦਿਵਸ ਮਨਾਉਣ ਪਿੱਛੇ ਲੋਕਾਂ ਵਿੱਚੋਂ ਹਿੰਸਾ ਦੀ ਭਾਵਨਾ ਨੂੰ ਖ਼ਤਮ ਕਰਨਾ ਅਤੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਨ ਵੱਲ ਪ੍ਰੇਰਣਾ ਵੀ ਹੈ।


EDITED BY : SARA YAHA | | Last Updated :7:25  pm 20 august 2018

LEAVE A REPLY

Please enter your comment!
Please enter your name here