

ਬਠਿੰਡਾ,(ਸਾਰਾ ਯਹਾ )— ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਾਣ ਵਾਲੀਆਂ ਵਸਤੂਆਂ ਦੀ ਚੈਕਿੰਗ ਲਈ ਜ਼ਿਲਾ ਪੁਲਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਮਾਨਸਾ ਰੋਡ ਬਠਿੰਡਾ ‘ਤੇ ਸਥਿਤ ਇਕ ਤੇਲ ਬਣਾਉਣ ਵਾਲੀ ਫੈਕਟਰੀ ‘ਚ ਸ਼ਨੀਵਾਰ ਦੇਰ ਸ਼ਾਮ ਛਾਪੇਮਾਰੀ ਕੀਤੀ ਗਈ।
ਡਿਪਟੀ ਕਮਿਸ਼ਨਰ ਬਠਿੰਡਾ ਪਰਨੀਤ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਛਾਪੇਮਾਰੀ ਕੀਤੀ ਗਈ ਸੀ। ਸੂਚਨਾ ਮੁਤਾਬਕ ਸ੍ਰੀ ਰਾਮ ਟ੍ਰੈਡਰਜ ਕੰਪਨੀ ਕੋਲ ਸਿਰਫ ਭੋਜਨ ‘ਚ ਇਸਤੇਮਾਲ ਹੋਣ ਵਾਲੇ ਤੇਲ ਬਣਾਉਣ ਦਾ ਲਾਈਸੈਂਸ ਹੈ ਪਰ ਇਸ ਕੰਪਨੀ ਵਲੋਂ ਤੇਲ ‘ਚ ਮਿਲਾਵਟ ਕਰ ਕੇ ਉਸ ਨੂੰ ਦੇਸੀ ਘਿਓ ਦੇ ਰੂਪ ‘ਚ ਵੇਚਿਆ ਜਾ ਰਿਹਾ ਹੈ।
ਸੂਚਨਾ ਮਿਲਣ ‘ਤੇ ਡਿਪਟੀ ਮੈਜਿਸਟਰੇਟ ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ, ਐੱਸ. ਪੀ. (ਡੀ) ਸਵਰਨ ਖੰਨਾ, ਵੇਰਕਾ ਦੇ ਜਨਰਲ ਮੈਨੇਜਰ ਰੁਪਿੰਦਰ ਸਿੰਘ ਸੇਖੋ, ਡੀ. ਐੱਸ. ਪੀ. ਦਵਿੰਦਰ ਸਿੰਘ, ਨਾਈਬ ਤਹਿਸੀਲਦਾਰ ਜਸਵੀਰ ਸਿੰਘ ਵਿਰਕ, ਇੰਸਪੈਕਟਰ ਡੇਅਰੀ ਵਿਭਾਗ ਦੇਸ਼ ਰਾਜ ਸਮੇਤ ਹੋਰ ਅਧਿਕਾਰੀਆਂ ਨੇ ਫੈਕਟਰੀ ‘ਚ ਛਾਪੇਮਾਰੀ ਕੀਤੀ। ਟੀਮ ਦੇ ਮੈਂਬਰਾਂ ਵਲੋਂ ਫੈਕਟਰੀ ਦੇ ਮਾਲਕ ਦੇ ਬਸੰਤ ਨਗਰ ‘ਚ ਸਥਿਤ ਘਰ ਦੀ ਵੀ ਚੈਕਿੰਗ ਕੀਤੀ ਗਈ। ਟੀਮ ਨੇ ਕੁੱਲ 2080 ਵੱਖ-ਵੱਖ ਪੈਕਿੰਗ ਵਾਲੇ ਡੱਬੇ ਵੀ ਮੌਕੇ ‘ਤੇ ਬਰਾਮਦ ਕੀਤੇ। ਸ੍ਰੀ ਰਾਮ ਟ੍ਰੈਡਰਜ ਫੈਕਟਰੀ ਦੇ ਮਾਲਕ ਦੇ ਘਰੋਂ ਪੰਜਾਬ ਦੇਸੀ ਘਿਓ ਦੇ ਸਟੀਕਰ ਵੀ ਬਰਾਮਦ ਕੀਤੇ ਗਏ ਹਨ।
EDITED BY : SARA YAHA | | Last Updated :12:55 pm 19 august 2018
EDITED BY : SARA YAHA | | Last Updated :12:55 pm 19 august 2018





















