

ਮਾਨਸਾ 18,ਅਗਸਤ (ਸਾਰਾ ਯਹਾ) : ਮਾਨਸਾ ਸਿਟੀ ਐਗਰੀਕਲਚਰ ਿੲੰਮਪਲੀਮੈਂਟਸ ਮਸ਼ੀਨਰੀ ਐਸੋਸੀਇਸ਼ਨ ਦੀ ਿੲੱਕ ਅਹਿਮ ਮੀਟਿੰਗ ਕੀਤੀ ਗਈ ਿਜਸ ਵਿੱਚ ਮਾਨਸਾ ਦੇ ਸਾਰੇ ਖੇਤੀਬਾੜੀ ਮਸ਼ੀਨਰੀ ਸਨਅਤਾਂ ਨੇ ਹਿੱਸਾ ਲਿਆ ਅਤੇ ਸਨਅਤਾਂ ਨੂੰ ਆ ਰਹੀਆ ਮੁਸ਼ਕਿਲਾਂ ਬਾਰੇ ਗੰਭੀਰ ਵਿਚਾਰ ਚਰਚਾ ਕੀਤੀ ਗਈ। ਇਸ ਮੋਕੇ ਸਰਦਾਰ ਇੰਡਸਟਰੀਜ, ਮਾਨਸਾ ਦੇ ਐਮ.ਡੀ. ਰੂਪ ਸਿੰਘ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਿਵਭਾਗ ਵਲੋਂ ਖੇਤੀਬਾੜੀ ਮਸ਼ੀਨਰੀ ‘ਤੇ ਜੋ ਸਬਸਿਡੀ ਦਿੱਤੀ ਜਾਂਦੀ ਹੈ, ਉਹ ਸਬਸਿਡੀ ਦੇਣ ਿਵੱਚ ਹੋ ਰਹੀ ਪ੍ਰੇਸ਼ਾਨੀ ਦਾ ਪੱਕਾ ਹੱਲ ਹੋਣਾ ਚਾਹੀਦਾ ਹੈ ਤਾਂ ਜੋ ਖੇਤੀਬਾੜੀ ਮਸ਼ੀਨਰੀ ਦਾ ਉਤਪਾਦਨ ਕਰਨ ਵਾਲਿਆਂ ਨੂੰ ਕੁੱਝ ਰਾਹਤ ਮਿਲ ਸਕੇ । ਸਾਰੇ ਮੈਬਰਾਂ ਨੇ ਿੲਕ ਸੁਰ ਵਿਚ ਡੀਜਲ ਅਤੇ ਲੋਹੇ ਦੀਆ ਕੀਮਤਾਂ ‘ਚ ਬੇਤਹਾਸ਼ਾ ਵਾਧਾ ਹੋਣ ਦੀ ਹੋਣ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ।
ਿੲਸ ਮੋਕੇ ਬਖਸ਼ੀਸ਼ ਿਸੰਘ ਜੀ ਨੇ ਕਿਹਾ ਕੱਚੇ ਮਾਲ ਦੇ ਭਾਅ ਬਹੁਤ ਤੇਜ਼ੀ ਨਾਲ ਵਧਣ ਨਾਲ ਖੇਤੀਬਾੜੀ ਮਸ਼ੀਨਰੀ ਤਿਆਰ ਕਰਨ ਦੀ ਲਾਗਤ ਵੱਧ ਗਈ ਗਈ ਹੈ ਜਦਕਿ ਮਸ਼ੀਨਰੀ ਦੇ ਭਾਅ ਉਹੀ ਹੈ, ਜਿਸ ਕਰਕੇ ਸਨਅਤਕਾਰਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਿਰਹਾ ਹੈ। ਇਸ ਮੋਕੇ ਤੇ ਸਨਅਤਾਂ ਨੂੰ ਪੰਜਾਬ ਤੋ ਬਾਹਰ ਖੇਤੀਬਾੜੀ ਮਸ਼ੀਨਰੀ ਭੇਜਣ ਅਤੇ ਵੇਚਣ ਿਵੱਚ ਆ ਰਹੀਆ ਮੁਸ਼ਕਿਲਾਂ ਤੇ ਵੀ ਵਿਚਾਰ ਕੀਤੀ ਗਈ ਅਤੇ ਖੇਤੀਬਾੜੀ ਮਸ਼ੀਨਰੀ ਨਿਰਮਾਣ ਕਰਨ ਵਿੱਚ ਆ ਰਹੀਆ ਲੇਬਰ ਸੰਬੰਧੀ ਸਮੱਸਿਆਵਾ ਤੇ ਵੀ ਚਰਚਾ ਹੋਈ । ਇਸ ਮੋਕੇ “ਮਾਨਸਾ ਸਿਟੀ ਐਗਰੀਕਲਚਰ ਿੲੰਮਪਲੀਮੈਂਟਸ ਮਸ਼ੀਨਰੀ ਐਸੋਸੀਇਸ਼ਨ” ਦੀ ਿੲੱਕ ਗਿਆਰਾਂ ਮੈਬਰੀ ਕਮੇਟੀ ਵੀ ਬਣਾਈ ਗਈ । ਇਸ ਮੋਕੇ ਸਰਦਾਰ ਿੲੰਡਸਟਰੀਜ ਤੋ ਮਨਦੀਪ ਸਿੰਘ , ਸੈਭੀ ਰੀਪਰ ਤੋ ਸਵਰਨ ਿਸੰਘ, ਸਿੰਘ ਇੰਮਪਲੀਮੈਂਟਸ ਤੋ ਹਰਿੰਦਰ ਸਿੰਘ ਹੋਬੀ, ਦਿਉਸੀ ਰੀਪਰ ਤੋ ਗਰਲਾਲ ਸਿੰਘ, ਸੰਗਮ ਰੀਪਰ ਤੋ ਜਗਜੀਤ ਸਿੰਘ, ਹਿੰਦੋਸਤਾਨ ਿੲੰਮਪਲੀਮੈਂਟਸ ਤੋ ਮਨਦੀਪ ਸਿੰਘ, ਕਲਸੀ ਰੀਪਰ ਤੋ ਅਵਤਾਰ ਸਿੰਘ, ਪੰਜਾਬ ਰੀਪਰ ਤੋ ਰਣਵੀਰ ਸਿੰਘ, ਅਨਮੋਲ ਰੀਪਰ ਤੋ ਗੁਰਪ੍ਰੀਤ ਿਸੰਘ, ਨਿਉ ਅਨਮੋਲ ਰੀਪਰ ਤੋ ਗੁਰਦੀਪ ਸਿੰਘ,ਸਿਤਾਰਾ ਰੀਪਰ ਤੋ ਹਰਜਿੰਦਰ ਸਿੰਘ, ਨੈਸ਼ਨਲ ਰੀਪਰ ਤੋ ਨਿਰਮਲ ਸਿੰਘ,ਹਰਦੀਪ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ
EDITED BY : SARA YAHA | | Last Updated : 6:35 pm 18 august 2018























