

ਚੰਡੀਗੜ੍ਹ (ਸਾਰਾ ਯਹਾ) : ਅੱਜ ਸਵੇਰ ਤੋਂ ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕਿਆਂ ‘ਚ ਭਾਰੀ ਬਾਰਸ਼ ਨੇ ਦਸਤਕ ਦਿੱਤੀ। ਲੋਕਾਂ ਨੂੰ ਹੁੰਮਸ ਭਰੇ ਮੌਸਮ ਤੋਂ ਤਾਜ਼ਾ ਬਾਰਸ਼ ਨੇ ਨਿਜ਼ਾਤ ਦਿਵਾਈ ਹੈ।
ਚੰਡੀਗੜ੍ਹ ਤੋਂ ਇਲਾਵਾ ਮੁਹਾਲੀ, ਪੰਚਕੂਲਾ ਤੇ ਹਰਿਆਣਾ ‘ਚ ਤੇਜ਼ ਬਾਰਸ਼ ਹੋਈ। ਪਿਛਲੇ ਕਈ ਦਿਨਾਂ ਤੋਂ ਪੰਜਾਬ-ਹਰਿਆਣਾ ਸਮੇਤ ਚੰਡੀਗੜ੍ਹ ‘ਚ ਤਾਪਮਾਨ ਦੇ ਵਾਧੇ ਕਾਰਨ ਕਾਫੀ ਗਰਮੀ ਸੀ।
ਮੌਸਮ ਵਿਭਾਗ ਮੁਤਾਬਕ ਆਉਂਦੇ ਦੋ ਦਿਨ ਤੱਕ ਪੰਜਾਬ ਤੇ ਹਰਿਆਣਾ ‘ਚ ਹੋਰ ਬਾਰਸ਼ ਦੇ ਆਸਾਰ ਹਨ।
EDITED BY : SARA YAHA | | Last Updated :5:50 pm 17 august 2018























