ਇਮਰਾਨ ਦੀ ਤਾਜਪੋਸ਼ੀ ਲਈ ਪਾਕਿ ਪਹੁੰਚੇ ਸਿੱਧੂ, 15 ਦਿਨ ਦਾ ਹੈ ਵੀਜ਼ਾ

0
4

ਅੰਮ੍ਰਿਤਸਰ/ਕਰਾਚੀ – ਪਾਕਿਸਤਾਨ ਵਿਚ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਸਹੁਂ ਚੁੱਕ ਸਮਾਗਮ ਵਿਚ ਹਿੱਸਾ ਲੈਣ ਲਈ ਪੰਜਾਬ ਦੇ ਸਥਾਨਕ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਅੱਜ ਪਾਕਿਸਤਾਨ ਰਵਾਨਾ ਹੋ ਗਏ। ਉਹ ਵਾਹਗਾ ਬਾਰਡਰ ਰਸਤੇ ਦੁਪਹਿਰ ਬਾਅਦ ਲਾਹੌਰ ਲਈ ਰਵਾਨਾ ਹੋਏ। ਉਥੋਂ ਸਿੱਧੂ ਇਸਲਾਮਾਬਾਦ ਫਲਾਈਟ ਰਾਹੀਂ ਜਾਣਗੇ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਮੈਂ ਇਕ ਸਦਭਾਵਨਾ ਰਾਜਦੂਤ ਵਜੋਂ ਪਾਕਿਸਤਾਨ ਜਾ ਰਿਹਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਸਾਡੇ ਦੋਹਾਂ ਮੁਲਕਾਂ ਦੇ ਸਬੰਧ ਸੁਧਰ ਜਾਣਗੇ। ਉਹ ਇਮਰਾਨ ਨੂੰ ਤੋਹਫੇ ਵਜੋਂ ਪਸ਼ਮੀਲੇ ਦੇ ਸ਼ਾਲ ਭੇਟ ਕਰਨਗੇ। ਸਿੱਧੂ ਕੋਲ 15 ਦਿਨਾਂ ਦਾ ਵੀਜ਼ਾ ਹੈ।

ਦੱਸ ਦਈਏ ਕਿ ਇਮਰਾਨ ਖਾਨ ਨੇ ਆਪਣੇ ਪੁਰਾਣੇ ਦੋਸਤ ਸੁਨੀਲ ਗਾਵਸਕਰ, ਕਪਿਲ ਦੇਵ ਅਤੇ ਨਵਜੋਤ ਸਿੰਘ ਸਿੱਧੂ ਨੂੰ ਸਹੁੰ ਚੁੱਕ ਸਮਾਰੋਹ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ ਸੀ। ਗਾਵਸਕਰ ਅਤੇ ਕਪਿਲਦੇਵ ਨੇ ਪਾਕਿਸਤਾਨ ਜਾਣ ਤੋਂ ਮਨਾਂ ਕਰ ਦਿੱਤਾ ਸੀ, ਜਦੋਂ ਕਿ ਸਿੱਧੂ ਨੇ ਇਸ ਦੇ ਲਈ ਵੀਜ਼ਾ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਸਿੱਧੂ ਪਹਿਲੇ ਦਿਨ ਤੋਂ ਹੀ ਆਖ ਰਹੇ ਸਨ ਕਿ ਉਹ ਪਾਕਿਸਤਾਨ ਜਾਣਗੇ। 


EDITED BY : SARA YAHA | | Last Updated ::5:00  pm 17 august 2018

LEAVE A REPLY

Please enter your comment!
Please enter your name here