ਦੋ ਵਾਰ ਚੈਂਪੀਅਨ ਰਹੇ ਹਾਕਮ ਸਿੰਘ ਜ਼ਿੰਦਗੀ ਦੀ ਜੰਗ ਹਾਰੇ

0
6

ਬਰਨਾਲਾ (ਸਾਰਾ ਯਹਾ) : ਦੋ ਵਾਰ ਏਸ਼ੀਅਨ ਚੈਂਪੀਅਨ ਐਥਲੀਟ ਰਹੇ ਹਾਕਮ ਸਿੰਘ ਦੀ ਮੌਤ ਹੋ ਗਈ ਹੈ। ਦੇਸ਼ ਲਈ ਦੋ ਵਾਰ ਸੋਨਾ ਜਿੱਤਣ ਵਾਲੇ ਸਾਬਕਾ ਖਿਡਾਰੀ ਹਾਕਮ ਸਿੰਘ ਭੱਠਲਾਂ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਤੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌੜ ਵੱਲੋਂ 10 ਲੱਖ ਰੁਪਏ ਇਲਾਜ ਲਈ ਜਾਰੀ ਕੀਤੇ ਸਨ ਪਰ ਜ਼ਿੰਦਗੀ-ਮੌਤ ਦੀ ਲੜਾਈ ਲੜਦਿਆਂ ਹਾਕਮ ਸਿੰਘ ਦੀ ਮੌਤ ਹੋ ਗਈ।

 

 

ਹਾਕਮ ਸਿੰਘ ਭੱਠਲਾਂ ਨੇ 1978 ‘ਚ ਬੈਂਕਾਕ ਵਿੱਚ ਤੇ 1979 ‘ਚ ਟੋਕੀਓ ਵਿੱਚ ਹੋਈਆਂ ਏਸ਼ੀਅਨ ਖੇਡਾਂ ‘ਚ 20 ਕਿਲੋਮੀਟਰ ‘ਵਾਕ’ ‘ਚ ਦੋ ਵਾਰ ਸੋਨ ਤਮਗਾ ਜਿੱਤ ਕੇ ਦੇਸ਼ ਦੀ ਝੋਲੀ ਪਾਏ ਸੀ। ਉਨ੍ਹਾਂ ਨੂੰ 29 ਅਗਸਤ, 2008 ‘ਚ ਰਾਸ਼ਟਰਪਤੀ ਭਵਨ ਵਿੱਚ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੱਲੋਂ ਖੇਡਾਂ ਦੇ ਸਰਵੋਤਮ ‘ਧਿਆਨ ਚੰਦ ਲਾਈਫ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।


EDITED BY : SARA YAHA | | Last Updated :7:੦5 pm 14 august 2018

LEAVE A REPLY

Please enter your comment!
Please enter your name here