

ਅੰਮ੍ਰਿਤਸਰ (ਸਾਰਾ ਯਹਾ) : ਅੱਜ ਪਾਕਿਸਤਾਨ ‘ਚ ਸੁਤੰਤਰਤਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਕੜੀ ਤਹਿਤ ਵਾਹਘਾ ਸਰਹੱਦ ‘ਤੇ ਇਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਥੇ ਪਾਕਿਸਤਾਨ ਦੇ ਵਿੰਗ ਕਮਾਂਡਰ ਬਿਲਾਲ ਅਹਿਮਦ ਨੇ ਭਾਰਤ ਦੇ ਬੀ. ਐੱਸ. ਐੱਫ. ਕਮਾਂਡੈਂਟ ਸੁਦੀਪ ਸਮੇਤ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਮਠਿਆਈ ਭੇਂਟ ਕੀਤੀ।
ਇਸ ਦੇ ਨਾਲ ਹੀ 15 ਅਗਸਤ ਭਾਰਤ ਦੇ ਸੁਤੰਤਰਤਾ ਦਿਵਸ ਨੂੰ ਲੈ ਕੇ ਭਾਰਤੀ ਰੇਂਜਰਾਂ ਵਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਵਾਹਘਾ ਬਾਰਡਰ ‘ਤੇ ਸਭ ਤੋਂ ਵਜ਼ਨਦਾਰ ਤੇ ਲੰਬਾਂ ਗੇਟ ਤਿਆਰ ਕੀਤਾ ਗਿਆ ਹੈ, ਜਿਸ ਨਾਲ ਦੋਹਾਂ ਦੇਸ਼ਾਂ ਦੇ ਲੋਕ ਇਕ-ਦੂਜੇ ਦੀ ਰਿਟ੍ਰੀਟ ਸੈਰੇਮਨੀ ਸਾਫ ਦੇਖ ਸਕੋਗੇ।
EDITED BY : SARA YAHA | | Last Updated :6:30 pm 14 august 2018























