

ਚੰਡੀਗੜ੍ਹ (ਸਾਰਾ ਯਹਾ): ਯੂਟੀ ਪੁਲਿਸ ਵਿੱਚ ਤਾਇਨਾਤ ਆਈਪੀਐਸ ਦੇਸਰਾਜ ਸਿੰਘ ਨੂੰ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਤਿੰਨ ਸਾਲ ਕੈਦ ਤੇ 50 ਹਜ਼ਾਰ ਰੁਪਏ ਦੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਦੇਸਰਾਜ ਚੰਡੀਗੜ੍ਹ ਪੁਲਿਸ ਵਿੱਚ ਐਸਪੀ ਦੇ ਅਹੁਦੇ ‘ਤੇ ਤਾਇਨਾਤ ਸੀ। 2012 ਵਿੱਚ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਅਨੋਖ ਸਿੰਘ ਨੇ ਦੇਸਰਾਜ ‘ਤੇ ਇੱਕ ਲੱਖ ਰੁਪਏ ਰਿਸ਼ਵਤ ਮੰਗਣ ਦੇ ਇਲਜ਼ਾਮ ਲਾਏ ਸੀ।
ਸ਼ਿਕਾਇਤਕਰਤਾ ਅਨੋਖ ਸਿੰਘ ਨੇ ਆਈਪੀਐਸ ਦੇਸਰਾਜ ‘ਤੇ ਇਲਜ਼ਾਮ ਲਾਏ ਸੀ ਕਿ ਵਿਭਾਗੀ ਜਾਂਚ ਵਿੱਚੋਂ ਕਲੀਨ ਚਿੱਟ ਦੇਣ ਲਈ ਦੇਸਰਾਜ ਨੇ 5 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਇੰਸਪੈਕਟਰ ਅਨੋਖ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਸੀ ਕਿ ਦੇਸਰਾਜ ਵੱਲੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।
ਸੈਕਟਰ 26 ਦੇ ਥਾਣੇ ਵਿੱਚ ਐਸਐਚਓ ਵਜੋਂ ਤਾਇਨਾਤ ਇੰਸਪੈਕਟਰ ਅਨੋਖ ਸਿੰਘ ਨੇ ਵਿਭਾਗੀ ਪੜਤਾਲ ਵਿੱਚ ਮਦਦ ਕਰਨ ‘ਤੇ ਆਈਪੀਐਸ ਦੇਸਰਾਜ ਨੇ ਰਿਸ਼ਵਤ ਦੀ ਮੰਗ ਕੀਤੀ ਸੀ।
ਸਿਲਸਿਲੇਵਾਰ ਮਾਮਲਾ –
12 ਅਕਤੂਬਰ, 2012- ਇੰਸਪੈਕਟਰ ਅਨੋਖ ਸਿੰਘ ਨੇ ਐਸਪੀ ਦੇਸਰਾਜ ਵੱਲੋਂ ਪੰਜ ਲੱਖ ਰੁਪਏ ਮੰਗ ਕਰਨ ਦੀ ਰਿਕਾਰਡਿੰਗ ਕੀਤੀ। ਰਿਕਾਰਡਿੰਗ ਵਿੱਚ ਅਨੋਖ ਸਿੰਘ ਨੇ ਮਾਮਲਾ ਦੋ ਲੱਖ ਤੇ ਨਿਬੇੜਨ ਦੀ ਵੀ ਗੱਲ ਕੀਤੀ ਸੀ।
15 ਅਕਤੂਬਰ- ਅਨੋਖ ਸਿੰਘ ਨੇ ਦੇਸਰਾਜ ਖ਼ਿਲਾਫ਼ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ।
18 ਅਕਤੂਬਰ- ਸੀਬੀਆਈ ਨੇ ਆਈਪੀਐਸ ਦੇਸਰਾਜ ਸਿੰਘ ਨੂੰ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ।
12 ਦਸੰਬਰ- ਦੇਸ ਰਾਜ ਨੂੰ ਜ਼ਮਾਨਤ ਮਿਲ ਗਈ ਸੀ।
5 ਜੁਲਾਈ, 2013-ਸੀਬੀਆਈ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦੇਸਰਾਜ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਮਿਲ ਗਈ ਸੀ।
7 ਜੁਲਾਈ- ਸੀਬੀਆਈ ਵੱਲੋਂ ਚਾਰਜਸ਼ੀਟ ਦਾਖਲ ਕੀਤੀ ਗਈ ਸੀ।
14 ਅਕਤੂਬਰ- ਸੀਬੀਆਈ ਅਦਾਲਤ ਵੱਲੋਂ ਆਈਪੀਐਸ ਦੇਸਰਾਜ ਖਿਲਾਫ ਦੋਸ਼ ਤੈਅ ਕੀਤੇ ਗਏ ਸਨ।
EDITED BY : SARA YAHA | | Last Updated :6:੩5 Pm 10 august 2018























