ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਹੋਈ

0
4

ਮਾਨਸਾ, 06 ਅਗਸਤ ( ਬਲਜੀਤ ਸ਼ਰਮਾ  ) : 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਜਾ ਰਹੇ ਸੱਭਿਆਚਾਰਕ ਸਮਾਰੋਹ ਦੀ ਰਿਹਰਸਲ ਅੱਜ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਹੋਈ, ਜਿਸ ਦਾ ਜਾਇਜ਼ਾ ਜਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ੍ਰੀ ਕੁਲਭੂਸ਼ਣ ਸਿੰਘ ਬਾਜਵਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਜਗਰੂਪ ਭਾਰਤੀ ਨੇ ਲਿਆ। ਇਸ ਮੌਕੇ ਬੱਚਿਆਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਆਪਣਾ ਹੁਨਰ ਪੇਸ਼ ਕੀਤਾ ਗਿਆ ਅਤੇ ਦੇਸ਼ ਭਗਤੀ ਦੇ ਗੀਤਾਂ ਉਪਰ ਕੋਰਿਓਗ੍ਰਾਫ਼ੀ ਪੇਸ਼ ਕੀਤੀ ਗਈ। ਰਿਹਰਸਲ ਦੌਰਾਨ ਵੱਖ-ਵੱਖ ਸਕੂਲਾਂ ਦੇ ਕਰੀਬ 500 ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ ‘ਤੇ ਆਪਣੀ-ਆਪਣੀ ਕੋਰਿਓਗ੍ਰਾਫ਼ੀ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ।
ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਡੀ.ਏ.ਵੀ. ਪਬਲਿਕ ਸਕੂਲ, ਮਾਈ ਨਿੱਕੋ ਦੇਵੀ ਪਬਲਿਕ ਸਕੂਲ, ਆਦਰਸ਼ ਸਕੂਲ ਭੁਪਾਲ, ਸੇਂਟ ਜ਼ੇਵੀਅਰ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ ਅਤੇ ਪੁਲਿਸ ਪਬਲਿਕ ਸਕੂਲ ਦੇ ਬੱਚਿਆਂ ਨੇ ਸੱਭਿਆਚਾਰ ਦੀਆਂ ਵੱਖੋ-ਵੱਖਰੀਆਂ ਪੇਸ਼ਕਾਰੀਆਂ ਦਿੱਤੀਆਂ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭੰਗੜਾ ਵੀ ਪ੍ਰਸਤੁਤ ਕੀਤਾ। ਇਸ ਮੌਕੇ ਸ਼੍ਰੀ ਕੁਲਭੂਸ਼ਣ ਸਿੰਘ ਦੀ ਅਗਵਾਈ ਹੇਠ ਸੱਭਿਆਚਾਰ ਕਮੇਟੀ ਨੇ ਸਕੂਲ ਇੰਚਾਰਜਾਂ ਨੂੰ ਰਿਹਰਸਲ ਦੌਰਾਨ ਅਹਿਮ ਨੁਕਤੇ ਸਾਂਝੇ ਕੀਤੇ।
ਇਸ ਮੌਕੇ ਮਹਿੰਦਰ ਕੌਰ ਏ.ਈ.ਓ., ਪ੍ਰੋ. ਸੁਪਨਦੀਪ ਕੌਰ, ਸਤਨਾਮ ਕੌਰ ਸੇਂਟ ਜ਼ੇਵੀਅਰ ਸਕੂਲ, ਕੁਲਵਿੰਦਰ ਕੌਰ, ਡਾ. ਨੀਰੂ ਸ਼ਰਮਾ, ਮੈਡਮ ਮੋਨਿਕਾ ਅਰੋੜਾ, ਮੈਡਮ ਪ੍ਰੀਤਇੰਦਰ ਕੌਰ, ਮਨਮੋਹਨ ਅਤੇ ਭੰਗੜਾ ਕੋਚ ਸ਼੍ਰੀ ਸੰਦੀਪ ਸਿੰਘ ਤੇ ਬਲਦੇਵ ਸਿੰਘ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਭਾਰੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।


EDITED BY : SARA YAHA | | Last Updated :7:30 pm 6 August  2018

LEAVE A REPLY

Please enter your comment!
Please enter your name here