

ਕੋਟਕਪੂਰਾ 3 ਅਗਸਤ(ਸਾਰਾ ਯਹਾ):- ਆਮ ਆਦਮੀ ਪਾਰਟੀ ਵਿਚ ਆਏ ਸਿਆਸੀ ਤੂਫ਼ਾਨ ਵਿਚ ਹੁਣ ਕੋਟਕਪੂਰੇ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਵੀ ਘਿਰਨ ਜਾ ਰਹੇ ਹਨ। ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਖਹਿਰਾ ਵੱਲੋਂ ਕੱਲ ਬਠਿੰਡੇ ਕੀਤੀ ਰੈਲੀ ਵਿਚ ਕੋਟਕਪੂਰਾ ਵਿਧਾਇਕ ਵੱਲੋਂ ਸ਼ਿਰਕਤ ਨਾ ਕਰਨ ਤੇ ਖਹਿਰਾ ਵਿਰੁੱਧ ਕੀਤੀ ਬਿਆਨਬਾਜ਼ੀ ਨੇ ਪਾਰਟੀ ਦੇ ਵਲੰਟੀਅਰਾਂ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ। ਪਾਰਟੀ ਦੇ ਅੰਦਰ ਵਲੰਟਰੀਆਂ ਦਾ ਵੱਡਾ ਹਿੱਸਾ ਸੁਖਪਾਲ ਖਹਿਰੇ ਨਾਲ ਡੱਟ ਕੇ ਖੜਾ ਹੈ ਤੇ ਕੋਟਕਪੂਰਾ ਵਿਧਾਇਕ ਦਾ ਵਿਰੋਧ ਕਰ ਰਿਹਾ ਹੈ।
ਹਰਪ੍ਰੀਤ ਸਿੰਘ ਖਾਲਸਾ, ਜਸਵਿੰਦਰ ਸਿੰਘ ਪੱਕਾ, ਰਵਿੰਦਰ ਜਟਾਣਾ, ਵਿਕਾਸ ਜੋਸ਼ੀ, ਵਿਜੇ ਕੌੜਾ, ਹਰਪ੍ਰੀਤ ਸਿੰਘ ਮੁਹਾਰ, ਅਮਨ ਢਾਬ,ਪੱਪੂ ਕੋਟਕਪੂਰਾ, ਬਲਾਕ ਦਿਹਾਤੀ ਪ੍ਰਧਾਨ ਖਾਰਾ ਹਰਭਜਨ ਸਿੰਘ, ਬਲਾਕ ਦਿਹਾਤੀ ਪ੍ਰਧਾਨ ਪੱਕਾ ਸੁਖਦੀਪ ਸਿੰਘ, ਜੁਆਇੰਟ ਸਕੱਤਰ ਬਲਾਕ ਖਾਰਾ ਡਾ. ਸੁਖਪਾਲ ਸਿੰਘ, ਜੁਆਇੰਟ ਸਕੱਤਰ ਬਲਾਕ ਖਾਰਾ ਸੁਖਦੇਵ ਸਿੰਘ ਫਿੱਡੇ ਕਲਾਂ, ਜੁਆਇੰਟ ਸੈਕਟਰੀ ਸ਼ਹਿਰੀ ਸਿਮਰਨਜੀਤ ਸਿੰਘ, ਨਵਪ੍ਰੀਤ ਸਿੰਘ ਕੋਟਕਪੂਰਾ, ਮਨਜੀਤ ਕੁਮਾਰ , ਇਕਬਾਲ ਸਿੰਘ ਖਾਲਸਾ, ਜੀਤ ਸਿੰਘ ਹਰੀਨੌਂ, ਅਮਨ ਢਾਬ, ਬਾਬੂ ਲਾਲ ਫਿੱਡੇ, ਗੱਗੀ ਗਿੱਲ ਸਿਰਸੜੀ ਨੇ ਆਖਿਆ ਕਿ ਪਾਰਟੀ ਵੱਲੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁੱਦੇ ਤੋਂ ਹਟਾਉਣ ਲਈ ਲੋਕਤਾਂਤਰਿਕ ਤਰੀਕਾ ਨਹੀ ਅਪਨਾਇਆ ਗਿਆ। ਬਲਕਿ ਲਿਫਾਫਾ ਕਲਚਰ ਅਪਨਾਇਆ ਗਿਆ ਹੈ। ਖਹਿਰਾ ਵੱਲੋਂ ਪੰਜਾਬ ਦੇ ਹਿੱਤਾਂ ਦੀ ਅਵਾਜ਼ ਨੂੰ ਪੂਰੀ ਬੇਵਾਕੀ ਨਾਲ ਉਠਾਇਆ ਜਾ ਰਿਹਾ ਸੀ। ਵਲੰਟੀਅਰਾਂ ਨੇ ਆਖਿਆ ਕਿ ਕੋਟਕਪੂਰਾ ਵਿਧਾਇਕ ਦੇ ਸਮਾਗਮਾਂ ਵਿਚ ਉਨ•ਾਂ ਦਾ ਘਿਰਾਓ ਕੀਤਾ ਜਾਵੇਗਾ।
EDITED BY : SARA YAHA | | Last Updated 8:00 pm 3 August 2018























