ਖੂਨੀ ਝੜੱਪ ਦੌਰਾਨ ਇੱਕ ਨੌਜਵਾਨ ਦਾ ਕਤਲ

0
4

ਚੀਮਾ ਮੰਡੀ 31ਜੁਲਾਈ (ਸਾਰਾ ਯਹਾ) ਨੇੜਲੇ ਪਿੰਡ ਸ਼ੇਰੋਂ ਵਿਖੇ ਰੰਜਿਸ਼ ਤੇ ਚਲਦਿਆਂ ਖੂਨੀ ਝੜੱਪ ਦੌਰਾਨ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਦਿੰਦਿਆਂ ਥਾਣਾ ਚੀਮਾਂ ਦੇ ਇੰਚਾਰਜ ਸਾਹਿਬ ਸਿੰਘ ਨੇ ਦੱਸਿਆ ਕਿ ਮਿ੍ਤਕ ਸੁਖਚੈਨ ਸਿੰਘ ਦੇ ਪਿਤਾ ਅਮਰਜੀਤ ਸਿੰਘ ਵਾਸੀ ਸ਼ੇਰੋਂ ਵੱਲੋਂ ਕਰਵਾਏ ਬਿਆਨਾਂ ਤਹਿਤ ਹਰਬੰਸ ਸਿੰਘ ਤੇ ਹੋਰਨਾਂ ਨੇ ਉਹਨਾ ਦੇ ਖੇਤ ਵਿੱਚ ਰੋਟਾਵੇਟਰ ਨਾਲ ਮਿੱੱਟੀ ਪਾ ਦਿੱਤੀ ।ਇਸ ਸਬੰਧੀ ਉਹਨਾ ਪੰਚਾਇਤ ਵਿੱਚ ਗੱਲ ਕੀਤੀ ਤਾਂ ਉਹਨਾਂ ਨੂੰ ਮਿੱਟੀ ਚੁੱਕਣ ਲਈ ਕਿਹਾ ਪਰ ਮਿੱਟੀ ਨਹੀ ਚੁੱਕੀ ਗਈ।ਅਮਰਜੀਤ ਸਿੰਘ ਦੇ ਦੱਸਣ ਮੁਤਾਬਿਕ ਜਦ ਅੱਜ ਉਹ ਆਪਣੇ ਖੇਤ ਗਏ ਤਾਂ ਹਰਬੰਸ ਸਿੰਘ ਨੇ ਆਪਣੇ ਭਾਈਆਂ ਤੇ ਪੁੱਤਰਾਂ ਸਮੇਤ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਵੱਲੋਂ ਝਗੜੇ ਦੌਰਾਨ ਵਰਤੀ ਡਾਂਗ ਉਸਦੇ ਪੁੱਤਰ ਸੁਖਚੈਨ ਸਿੰਘ ਦੇ ਸਿਰ ਵਿਚ ਵੱਜੀ ਜਿਸਨੂੰ ਗੰਭੀਰ ਹਾਲਤ ਵਿੱਚ ਸੁਨਾਮ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜੋ ਕਿ ਰਸਤੇ ਵਿੱਚ ਦਮ ਤੋੜ ਗਿਆ।ਥਾਣਾ ਚੀਮਾ ਦੇ ਪੁਲਿਸ ਵੱਲੋਂ ਵੱਖ ਵੱਖ ਧਰਾਵਾਂ ਤਹਿਤ ਵੱਖ ਵੱਖ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਦੋਸੀਆਂ ਦੀ ਭਾਲ ਜਾਰੀ ਕਰ ਦਿੱਤੀ ਗਈ।


EDITED BY : SARA YAHA | | Last Updated : 7:00 pm 31 JULY 2018

LEAVE A REPLY

Please enter your comment!
Please enter your name here