ਖਰਾਬ ਸ਼ੜਕ ਕਾਰਨ ਕਾਰ ਹਾਦਸਾਗ੍ਰਸਤ

0
5

ਚੌਕ ਮਹਿਤਾ, ੩੧ ਜੁਲਾਈ (ਸਾਰਾ ਯਹਾ)- ਸਥਾਨਕ ਕਸਬਾ ਚੌਕ ਮਹਿਤਾ ਤੋਂ ਅੰਮ੍ਰਿਤਸਰ ਨੂੰ ਜਾਂਦੀ ਮੁੱਖ ਸ਼ੜਕ ਦੀ ਹਾਲਤ ਕੁਝ ਥਾਵਾਂ ਤੋਂ ਬਹੁਤ ਜਿਆਦਾ ਖਸਤਾ ਹੋਣ ਕਾਰਨ ਆਏ ਦਿਨ ਇੱਥੇ ਵੱਡੇ ਹਾਦਸੇ ਹੋਣਾਂ ਆਮ ਜਿਹੀ ਗੱਲ ਬਣ ਚੁੱਕੀ ਹੈ।ਅੱਜ ਇੱਥੇ ਬਾਬਾ ਇਲਾਹੀ ਸ਼ਾਹ (ਤਕੀਏ) ਦੇ ਸਾਹਮਣੇ ਮਹਿਤਾ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਇੱਕ ਸਵਿੱਫਟ ਕਾਰ ਪੀ.ਬੀ.੦੨.ਸੀ.ਏ.੪੧੮੦ ਸ਼ੜਕ ਵਿਚਾਲੇ ਪਏ ਡੂੰਘੇ ਖੱਡਿਆਂ ਤੋਂ ਬਚਦੀ ਸ਼ੜ੍ਹਕ ਕੰਢੇ ਲੱਗੇ ਲੋਹੇ ਦੇ ਬੋਰਡ ਨਾਲ ਜਾ ਟਕਰਾਈ, ਟੱਕਰ ਇੰਨੀ ਜਬਰਦਸਤ ਸੀ, ਕਿ ਕਾਰ ਲੋਹੇ ਦੇ ਬੋਰਡ ਨੂੰ ਜਮੀਨ ਤੋਂ ਪੁੱਟ ਕੇ ਕਾਫੀ ਦੂਰ ਲੈ ਗਈ।ਇਸ ਦੌਰਾਨ ਕਾਰ ਪਲਟ ਕੇ ਪੁੱਠੀ ਹੋ ਗਈ, ਜਿਸ ਨਾਲ ਕਾਰ ਦਾ ਬੁਰੀ ਤਰਾ੍ਹਂ ਨੁਕਸਾਨੀ ਗਈ।ਘਟਨਾਂ ਦੌਰਾਨ ਕਾਰ ਚਾਲਕ ਨੌਜਵਾਨ ਨੂੰ ਖਰੋਚ ਤੱਕ ਨਹੀਂ ਆਈ, ਉਹ ਕਾਰ ਦਾ ਸ਼ੀਸ਼ਾ ਤੋੜ ਕੇ ਸੁੱਖਿਅਤ ਬਾਹਰ ਨਿੱਕਲ ਆਇਆ।ਜਿਕਰਯੋਗ ਹੈ ਕਿ ਇਹ ਸ਼ੜ੍ਹਕ ਪਿੰਡ ਸੂਰੋਪੱਡਾ ਨਜਦੀਕ ਵੀ ਕਾਫੀ ਖਰਾਬ ਹੈ ਇੱਥੋਂ ਤੱਕ ਕਿ ਉਥੋਂ ਸ਼ੜ੍ਹਕ ਜਮੀਨ ‘ਚ ਧਸਣੀ ਸ਼ੁਰੂ ਹੋ ਚੁੱਕੀ ਹੈ, ਵਾਰ-ਵਾਰ ਇਸ ਖਸਤਾ ਹਾਲਤ ਦੀਆਂ ਖਬਰਾਂ ਲੱਗਣ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਬੇਖਬਰ ਦਿਖਾਈ ਦੇ ਰਿਹਾ ਹੈ।


EDITED BY : SARA YAHA | | Last Updated : 6:30 pm 31 JULY 2018

LEAVE A REPLY

Please enter your comment!
Please enter your name here