ਕਿਸਾਨ ਯੂਨੀਅਨ ਨੇ ਨਸ਼ਿਆਂ ਦੇ ਮੁੱਦੇ ਤੇ ਘੇਰਿਆ ਐਸ ਡੀ ਐਮ ਦਫਤਰ

0
2

ਭਵਾਨੀਗੜ੍ਹ, 26 ਜੁਲਾਈ (ਸਾਰਾ ਯਹਾ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਵਾਨੀਗੜ੍ਹ ਵਲੋਂ ਪੰਜਾਬ ਦੇ ਸੱਦੇ ਤੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਨਸ਼ਿਆਂ ਦੀ ਮਹਾਮਾਰੀ ਦੇ ਵਿਰੋਧ ਵਿਚ ਐਸ ਡੀ ਐਮ ਦਫਤਰ ਭਵਾਨੀਗੜ੍ਹ ਅੱਗੇ ਸੈਂਕੜੇ ਕਿਸਾਨਾਂ ਦੀ ਵੱਡੀ ਗਿਣਤੀ ਵਿਚ ਰੋਹ ਭਰਪੂਰ ਧਰਨਾ ਦਿੱਤਾ ਗਿਆ ਅਤੇ ਇੱਕ ਵੱਡਾ ਮੁਜਾਹਰਾ ਕਰਕੇ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਸਮੇਂ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਅਤੇ ਜਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਿੱਤ ਨਵੇਂ ਦਿਨ ਨੌਜਵਾਨਾਂ ਦੀ ਮੌਤ ਦੀ ਵਜ੍ਹਾ ਬਣ ਰਹੇ ਚਿੱਟੇ ਤੇ ਸਮੈਕ ਵਰਗੇ ਸਿੰਥੈਟਿਕ ਨਸ਼ਿਆਂ ਦਾ ਗੈਰ ਕਾਨੂੰਨੀ ਧੰਦਾ ਨਸ਼ੇ ਦੇ ਸੌਦਾਗਰਾ, ਉਚ ਪੁਲੀਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇਖ ਰੇਖ ਹੇਠ ਹੁੰਦੀ ਪੋਸਤ ਦੀ ਖੇਤੀ ਤੇ ਸ਼ਰਾਬ ਅਤੇ ਅਫੀਮ ਦੀਆਂ ਚੱਲਦੀਆਂ ਫੈਕਟਰੀਆਂ ਨਸ਼ੇ ਦੇ ਕਾਨੂੰਨੀ ਤੇ ਗੈਰ ਕਾਨੂੰਨੀ ਧੰਦੇ ਨੂੰ ਸਰਕਾਰੀ ਸਰਪ੍ਰਸਤੀ ਦਾ ਮੂੰਹ ਬੋਲਦਾ ਸਬੂਤ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਤੋਂ ਪਹਿਲਾਂ ਸ਼੍ਰੀ ਗੁਟਕਾ ਸਾਹਿਬ ਤੇ ਹੱਥ ਰੱਖਕੇ ਸਹੁੰ ਖਾਂਧੀ ਸੀ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਦਿਆਂ ਹੀ ਪੂਰੇ ੰਜਾਬ ਵਿਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਪ੍ਰੰਤੂ ਅੱਜ ਲੋਕਾਂ ਨਾਲ ਸਰਕਾਰ ਵਲੋਂ ਕੀਤਾ ਢੌਗ ਸਭ ਦੇ ਸਾਹਮਣੇ ਹੈ। ਅਕਾਲੀ ਭਾਜਪਾ ਸਮੇਂ ਚੱਲਣ ਵਾਲਾ ਨਸ਼ਿਆਂ ਦਾ ਧੰਦਾ ਅੱਜ ਦੇ ਸਮੇਂ ਹੋਰ ਜਿਆਦਾ ਵਧ ਗਿਆ ਹੈ। ਆਗੂਆਂ ਨੇ ਕਿਹਾ ਕਿ ਅੰਤਾਂ ਦੀ ਲੁੱਟ, ਬੇਰੁਜਗਾਰੀ ਤੇ ਬੇਇਨਸਾਫੀ ਵਿਚੋਂ ਨਿਕਲਦੀ ਨਿਰਸ਼ਾ, ਬੇਵਕਤੀ ਦਾ ਅਹਿਸਾਸ ਨਸ਼ਿਆਂ ਦੀ ਲੱਤ ਲੱਗਣ ਦਾ ਅਹਿਮ ਕਾਰਨ ਹੈ। ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਪੋਸਤ ਦੀ ਖੇਤੀ ਤੇ ਅਫੀਮ ਦੀਆਂ ਮਾਨਤਾ ਪ੍ਰਾਪਤ ਫੈਕਟਰੀਆਂ ਬੰਦ ਕੀਤੀਆਂ ਜਾਣ। ਪੰਜਾਬ ਸਰਕਾਰ ਦੀ ਸ਼ਰਾਬ ਦੀ ਪੈਦਾਵਾਰ ਤੇ ਖਪਤ ਵਧਾਉਣ ਦੀ ਨੀਤੀ ਤਿਆਗੀ ਜਾਵੇ। ਅਤੇ ਪਿੰਡ ਮੁਹੱਲੇ ਜਾਂ ਕਸਬੇ ਦੇ ਲੋਕਾਂ ਵਲੋਂ ਆਪਣੀਆਂ ਜੂਹ ਵਿਚ ਠੇਕਾ ਨਾ ਰੱਖਣ ਦੇ ਮਤੇ ਨੂੰ ਮਾਨਤਾ ਦੇ ਕੇ ਲਾਗੂ ਕੀਤਾ ਜਾਵੇ। ਨਸ਼ਾ ਪੀੜਤ ਲੋਕਾਂ ਨੂੰ ਸੰਕਟ ਮੂੰਹ ਆਏ ਲੋਕਾਂ ਵਜੋਂ ਮਾਨਤਾ ਦੇ ਕੇ ਫਰੀ ਇਲਾਜ ਖੁਰਾਕ ਤੇ ਉਤਸਾਹਿਤ ਭੱਤੇ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਮੀਤ ਪ੍ਰਧਾਨ ਲਾਭ ਸਿੰਘ ਖੁਰਾਣਾ, ਸੀਨੀਅਰ ਮੀਤ ਪ੍ਰਘਾਨ ਮਨਜੀਤ ਸਿੰਘ ਘਰਾਚੋਂ, ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਰਣਜੀਤ ਸਿੰਘ ਨਾਗਰਾ, ਜਿੰਦਰ ਸਿੰਘ ਘਰਾਚੋਂ, ਗੁਰਦੇਵ ਸਿੰਘ ਆਲੋਅਰਖ, ਅਮਰ ਸਿੰਘ ਝਨੇੜੀ, ਜਸਪਾਲ ਸਿੰਘ ਸੰਘਰੇੜੀ, ਜੱਸੀ ਸਿੰਘ ਨਾਗਰਾ, ਨਾਜਰ ਸਿੰਘ, ਅਮਰਜੀਤ ਸਿੰਘ ਭਰਾਜ, ਜੱਗਾ ਸਿੰਘ ਮੁਨਸੀਵਾਲਾ, ਮੱਘਰ ਸਿੰਘ ਜਨਾਲ, ਹਰਪਾਲ ਸਿੰਘ ਕਾਲਾਝਾੜ ਆਦਿ ਹਾਜਰ ਸਨ।


EDITED BY : SARA YAHA | | Last Updated : 6:00  pm 26 JULY 2018

 

LEAVE A REPLY

Please enter your comment!
Please enter your name here