ਟੈਸਟ ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ ਇੰਝ ਵਾਪਰਿਆ

0
2

ਕੋਲੰਬੋ (ਸਾਰਾ ਯਹਾ) : ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਖਿਲਾਫ ਦੋ ਟੈਸਟ ਦੀ ਸੀਰੀਜ਼ 2-0 ਦੇ ਫਰਕ ਨਾਲ ਜਿੱਤ ਲਈ। ਕੋਲੰਬੋ ‘ਚ ਖੇਡੇ ਜਾ ਰਹੇ ਟੈਸਟ ਦੇ ਚੌਥੇ ਦਿਨ ਅੱਜ ਸ੍ਰੀਲੰਕਾ ਨੇ ਦੱਖਣੀ ਅਫਰੀਕਾ ਨੂੰ 199 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਟੈਸਟ ਕ੍ਰਿਕਟ ‘ਚ ਇਤਿਹਾਸ ਵੀ ਰਚਿਆ ਗਿਆ। ਸ਼੍ਰੀਲੰਕਾ ਵੱਲੋਂ ਸਾਰੇ ਵਿਕਟ ਸਪਿਨਰਸ ਵੱਲੋਂ ਲਏ ਗਏ। ਟੈਸਟ ਕ੍ਰਿਕਟ ‘ਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਕਿਸੇ ਟੀਮ ਨੇ ਸਿਰਫ ਸਪਿਨਰਸ ਦੇ ਸਿਰ ‘ਤੇ ਮੈਚ ਜਿੱਤਿਆ ਹੋਵੇ।

ਮੈਚ ਦੌਰਾਨ 6 ਖਿਡਾਰੀਆਂ ਨੇ ਗੇਂਦਬਾਜ਼ੀ ਕੀਤੀ ਜਿਨ੍ਹਾਂ ‘ਚ ਸਿਰਫ ਸੁਰੰਗਾ ਲਕਮਲ ਹੀ ਤੇਜ਼ ਗੇਂਦਬਾਜ ਸਨ ਜਦਕਿ ਬਾਕੀ ਸਾਰੇ ਸਪਿਨਰਸ ਸਨ। ਸ੍ਰੀਲੰਕਾ ਦੇ ਦਿਮੁਤ ਕਰੁਣਾਰਤ੍ਰੇ ਨੂੰ ਸੀਰੀਜ਼ ਵੱਲੋਂ ਮੈਚ ਦਾ ਸਰਵਸ੍ਰੇਸ਼ਟ ਖਿਡਾਰੀ ਚੁਣਿਆ ਗਿਆ। ਉਨ੍ਹਾਂ ਇਸ ਦੂਜੇ ਟੈਸਟ ਦੀ ਪਹਿਲੀ ਪਾਰੀ ‘ਚ 53 ਤੇ ਦੂਜੀ ਪਾਰੀ ‘ਚ 85 ਦੌੜਾਂ ਬਣਾਈਆਂ।

ਸ੍ਰੀਲੰਕਾ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ‘ਚ 338 ਦੌੜਾਂ ਬਣਾਈਆਂ ਜਦਕਿ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 124 ਦੌੜਾਂ ‘ਤੇ ਹੀ ਸਿਮਟ ਗਈ। ਇਸ ਮੈਚ ਦੌਰਾਨ ਸ੍ਰੀਲੰਕਾ ਵੱਲੋਂ ਹੈਰਾਥ ਤੇ ਧਨੰਜਯ ਨੇ 7-7 ਤੇ ਪਰੇਰਾ ਨੇ 6 ਵਿਕਟਾਂ ਲਈਆਂ। ਖਾਸ ਗੱਲ ਇਹ ਰਹੀ ਕਿ ਹੈਰਾਥ ਤੇ ਧਨੰਜਯ ਨੇ 7-7 ਵਿਕਟਾਂ ਲੈਣ ਲਈ ਦੌੜਾਂ ਵੀ ਬਰਾਬਰ ਦਿੱਤੀਆਂ।


EDITED BY : SARA YAHA | | Last Updated : 7:15  pm 23  JULY 2018

LEAVE A REPLY

Please enter your comment!
Please enter your name here