

ਮਾਨਸਾ, 23 ਜੁਲਾਈ(ਬਲਜੀਤ ਸ਼ਰਮਾ): ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਮਾਨਸਾ ਪੁਲਿਸ ਵੱਲੋਂ ਅੱਜ ਇਕ ਵੱਡਾ ਹੰਭਲਾ ਮਾਰਦਿਆਂ ਜਿਲ੍ਹੇ ਦੇ ਸਾਰੇ 12 ਥਾਣਿਆਂ ਅਤੇ 4 ਚੌਂਕੀਆਂ ਵਿਚ ਵਣ ਮਹਾਂਉਤਸਵ ਮਨਾਉਂਦੇ ਹੋਏ 2000 ਛਾਂਦਾਰ ਪੌਦੇ ਲਗਵਾ ਕੇ ਜਿਲ੍ਹੇ ਨੂੰ ਪ੍ਰਦੂਸ਼ਨ ਮੁਕਤ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦੇਆਂ ਐਸ.ਐਸ.ਪੀ. ਸ੍ਰੀ ਮਨਧੀਰ ਸਿੰਘ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਦਾ ਇਹ ਸੁਪਨਾ ਹੈ ਕਿ ਪੰਜਾਬ ਦੇ ਹਰ ਜਿਲ੍ਹੇ ਨੂੰ ਹਰਿਆ ਭਰਿਆ ਬਣਾਇਆ ਜਾਵੇ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਮਾਨਸਾ ਪੁਲਿਸ ਵੱਲੋਂ ਹਰ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਅੱਜ 2000 ਪੌਦੇ ਲਗਾਏ ਗਏ ਹਨ ਉਨ੍ਹਾਂ ਦੀ ਸੁਚੱਜੇ ਢੰਗ ਨਾਲ ਦੇਖ-ਰੇਖ ਲਈ ਸਮੂਹ ਅਫ਼ਸਰਾਂ ਖਾਸ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਪੁਲਿਸ ਮਹਿਕਮੇ ਦੇ ਮੁਲਾਜ਼ਮਾ ਤੇ ਅਫ਼ਸਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ 2000 ਬੂਟੇਆਂ ਤੋਂ ਇਲਾਵਾ ਵੀ ਉਹ ਵਧ ਚੜ੍ਹ ਕੇ ਸਾਂਝੀਆਂ ਥਾਵਾਂ ਤੇ ਵੀ ਬੂਟੇ ਲਗਾਉਣ ਤਾਂ ਜੋ ਮਿਸ਼ਨ ਤੰਦਰੁਸਤ ਪੰਜਾਬ ਨੂੰ ਕਾਮਯਾਬ ਕਰਦਿਆਂ ਜਿਲ੍ਹੇ ਨੂੰ ਹਰਾ-ਭਰਿਆ ਬਣਾਇਆ ਜਾ ਸਕੇ।
EDITED BY : SARA YAHA | | Last Updated : 6:38 pm 23JULY 2018






















