ਆਮ ਆਦਮੀ ਪਾਰਟੀ ‘ਚ ਉਪ ਪ੍ਰਧਾਨਾਂ ਦੀ ਫੌਜ, 11 ਹੋਰ ਐਲਾਨੇ

0
3

ਚੰਡੀਗੜ੍ਹ (ਸਾਰਾ ਯਹਾ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਢਾਂਚੇ ਨੂੰ ਹੋਰ ਵਿਸਤਾਰ ਦਿੰਦੇ ਹੋਏ ਯੂਥ ਵਿੰਗ ਦੇ 11 ਸੂਬਾ ਉਪ ਪ੍ਰਧਾਨ ਤੇ 19 ਜਨਰਲ ਸਕੱਤਰਾਂ ਦੀ ਸੂਚੀ ਜਾਰੀ ਕੀਤੀ ਹੈ। ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਇਸ ਦਾ ਰਸਮੀ ਐਲਾਨ ਕੀਤਾ।

ਇਸ ਤੋਂ ਪਹਿਲਾਂ ਯੂਥ ਵਿੰਗ ਪੰਜਾਬ ਦੇ ਇੰਚਾਰਜ ਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਯੂਥ ਵਿੰਗ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਤੇ ਸੂਬਾ ਸਹਿ ਪ੍ਰਧਾਨ (ਯੂਥ ਵਿੰਗ) ਸੰਦੀਪ ਧਾਲੀਵਾਲ ਦੀ ਅਗਵਾਈ ‘ਚ ਯੂਥ ਵਿੰਗ ਦੇ ਜ਼ੋਨ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨੇ ਡਾ. ਬਲਬੀਰ ਸਿੰਘ ਨਾਲ ਬੈਠਕ ਕਰਕੇ ਇਨ੍ਹਾਂ ਨਿਯੁਕਤੀਆਂ ਸੰਬੰਧੀ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ।

ਡਾ. ਬਲਬੀਰ ਸਿੰਘ ਵੱਲੋਂ ‘ਆਪ’ ਯੂਥ ਵਿੰਗ ਦੇ ਨਿਯੁਕਤ ਕੀਤੇ 11 ਸੂਬਾ ਉਪ ਪ੍ਰਧਾਨਾਂ ‘ਚ ਪਲਵਿੰਦਰ ਸਿੰਘ ਖ਼ਾਲਸਾ, ਗੁਰਿੰਦਰ ਸਿੰਘ ਕਾਉਣੀ, ਸੁਖਬੀਰ ਸਿੰਘ ਮਾਇਸਰ ਖਾਨਾ, ਜਗਦੀਪ ਬਰਾੜ, ਅਮਿਤ ਧੂਰੀ, ਯਸ਼ਪ੍ਰੀਤ ਸਿੰਘ, ਤੇਜਪਾਲ ਗਿੱਲ, ਅਮਨ ਗਰੇਵਾਲ ਤੇ ਹਰਪ੍ਰੀਤ ਸਿੰਘ ਬਾਜਵਾ ਸ਼ਾਮਲ ਹਨ।

‘ਆਪ’ ਯੂਥ ਵਿੰਗ ਦੇ ਜਨਰਲ ਸਕੱਤਰਾਂ ਦੀ ਜਾਰੀ ਸੂਚੀ ‘ਚ ਪ੍ਰਭਵੀਰ ਸਿੰਘ ਬਰਾੜ, ਸਿਮਰਨਜੀਤ ਕੌਰ, ਬਲਜੀਤ ਸਿੰਘ ਬੰਢਾਲ, ਸੰਦੀਪ ਸਿੰਘ ਪਿਪਲੀ, ਹਰਸਿਮਰਨ ਸਿੰਘ ਸਰਾਂ, ਜਸਪਾਲ ਕੁਮਾਰ ਚੇਚੀ, ਦੀਪ ਕੁਮਾਰ, ਗੁਰਦੀਪ ਸਿੰਘ ਗੈਟੀ, ਅਮਰਿੰਦਰ ਮੰਡੋਫਲ, ਲਾਲਜੀਤ ਸਿੰਘ ਸਰਾਂ, ਅਵਤਾਰ ਸਿੰਘ ਬੰਟੀ, ਗੁਰਤੇਜ ਸਿੰਘ ਖੋਸਾ, ਸੰਦੀਪ ਮਿਸਰਾ, ਜਸਵਿੰਦਰ ਸਿੰਘ ਚੱਠਾ, ਕਰਮਜੀਤ ਕੁਠਾਲਾ, ਜਤਿੰਦਰ ਸਿੰਘ ਰਾਣਾ, ਅਨੁਰਾਧਾ ਸ਼ਰਮਾ, ਗੁਰਦਾਸ ਨਾਇਕ ਅਤੇ ਕੁਲਵੰਤ ਸਿੰਘ ਮਨੀ ਸ਼ਾਮਲ ਹਨ।

ਇਸ ਦੇ ਨਾਲ ਹੀ ਮੀਤ ਹੇਅਰ ਤੇ ਮਨਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਾਰਟੀ ਆਉਣ ਵਾਲੇ ਦਿਨਾਂ ‘ਚ ਸੂਬਾ ਪੱਧਰ ਦੇ ਹੋਰ ਅਹੁਦੇਦਾਰਾਂ ਸਮੇਤ ਜ਼ਿਲ੍ਹਾ ਤੇ ਬਲਾਕ ਪੱਧਰ ਤੱਕ ਪਾਰਟੀ ਦਾ ਯੂਥ ਵਿੰਗ ਢਾਂਚੇ ਦਾ ਵਿਸਤਾਰ ਕਰੇਗੀ।


EDITED BY : SARA YAHA | | Last Updated :2:12 pm 18  JULY 2018

LEAVE A REPLY

Please enter your comment!
Please enter your name here