ਮਾਨਸਾ ਸਾਇਕਲ ਗਰੁੱਪ ਦਾ ਹਿੱਸਾ ਬਣਕੇ ਬਹੁਤ ਖੁਸ਼ੀ ਹੋਈ…. ਡੀ.ਐਸ.ਪੀ.ਰਾਓ।

0
3

ਮਾਨਸਾ 14,ਜੁਲਾਈ (ਬਲਜੀਤ ਸ਼ਰਮਾ ) : ਮਾਨਸਾ ਸਾਇਕਲ ਗਰੁੱਪ ਮਾਨਸਾ ਵਲੋਂ ਸ:ਬਹਾਦਰ ਸਿੰਘ ਰਾਓ ਡੀ.ਐਸ.ਪੀ.ਮਾਨਸਾ ਨੂੰ ਉਹਨਾਂ ਦੀ ਬਤੌਰ ਡੀ.ਐਸ.ਪੀ.ਹੈਡਕੁਆਟਰ ਸੰਗਰੂਰ ਬਦਲੀ ਹੋਣ ਸਮੇਂ ਰਸਮੀ ਤੋਰ ਤੇ ਵਿਦਾਇਗੀ ਪਾਰਟੀ ਦਿੱਤੀ ਗਈ।
ਇਹ ਜਾਣਕਾਰੀ ਦਿੰਦੇ ਹੋਏ ਮੇਮ੍ਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਡੀ.ਐਸ.ਪੀ.ਸਾਹਿਬ ਪਿਛਲੇ ਤਿੰਨ ਸਾਲ ਤੋਂ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਨ ਅਤੇ ਉਹਨਾਂ ਆਪਣੇ ਦਫਤਰੀ ਰੁਝੇਵਿਆਂ ਦੇ ਬਾਵਜੂਦ ਵੀ ਸਾਇਕਲ ਚਲਾਉਣ ਦੇ ਸ਼ੋਂਕ ਨੂੰ ਬਰਕਰਾਰ ਰੱਖਿਆ ਹੋਇਆ ਹੈ ਅਤੇ ਹਰ ਰੋਜ ਗਰੁੱਪ ਦੇ ਮੈਂਬਰਾਂ ਨਾਲ ਸਾਇਕਲ ਚਲਾਉਣ ਜਾਂਦੇ ਰਹੇ ਹਨ। ਬਲਵਿੰਦਰ ਸਿੰਘ ਕਾਕਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੁਲਿਸ ਵਿਭਾਗ ਵਿੱਚ ਰਾਓ ਸਾਹਿਬ ਵਰਗਾ ਇਮਾਨਦਾਰ ਅਫਸਰ ਵਿਰਲਾ ਹੀ ਹੁੰਦਾ ਹੈ ਸਾਨੂੰ ਮਾਣ ਹੈ ਕਿ ਅਜਿਹੀ ਸਖਸ਼ੀਅਤ ਸਾਡੇ ਗਰੁੱਪ ਦੀ ਮੈਂਬਰ ਹੈ। ਡਾ: ਜਨਕ ਰਾਜ ਸਿੰਗਲਾ ਅਤੇ ਡਾ: ਟੀ.ਪੀ.ਐਸ.ਰੇਖੀ ਨੇ ਕਿਹਾ ਕਿ ਸ:ਬਹਾਦਰ ਸਿੰਘ ਰਾਓ ਦੀ ਪੇ੍ਰਣਾ ਸਦਕਾ ਹੀ ਮਾਨਸਾ ਦੇ ਸਾਇਕਲਿਸਟ ਲੰਬੀਆਂ ਰਾਈਡਾ ਲਗਾਉਣ ਲੱਗੇ ਹਨ ਅਤੇ ਉਹਨਾਂ ਮਾਨਸਾ ਰਹਿੰਦੇ ਸਮੇਂ ਬਿਨਾਂ ਕਿਸੇ ਫਰਕ ਦੇ ਸਾਰੇ ਮੈਂਬਰਾਂ ਦਾ ਪੂਰਾ ਸਤਿਕਾਰ ਕੀਤਾ ਹੈ ਅਤੇ ਹਰ ਤਰਾਂ ਦੀਆਂ ਸਮਾਜਿਕ ਕੁਰੀਤੀਆਂ ਪ੍ਤੀ ਜਾਗਰੁਕ ਕਰਨ ਲਈ ਰੈਲੀਆਂ ਕਰਨ ਵਿੱਚ ਪੂਰਾ ਯੋਗਦਾਨ ਦਿੱਤਾ ਹੈ।ਉਹ ਇਮਾਨਦਾਰ ਪੁਲਿਸ ਅਫਸਰ ਹੋਣ ਦੇ ਨਾਲ ਨਾਲ ਲੋੜਵੰਦ ਮਰੀਜਾਂ ਲਈ ਖੂਨਦਾਨ ਵੀ ਕਰਦੇ ਰਹੇ ਹਨ। ਸਾਡੇ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਮਾਨਸਾ ਤੋਂ ਚਲੇ ਜਾਣ ਦਾ ਦੁੱਖ ਜਰੂਰ ਹੈ ਪਰ ਉਹ ਅਪਣੇ ਪਰਿਵਾਰ ਕੋਲ ਜਾ ਰਹੇ ਹਨ ਇਸ ਗੱਲ ਦੀ ਖੁਸ਼ੀ ਵੀ ਹੈ। ਬਹਾਦਰ ਸਿੰਘ ਰਾਓ ਨੇ ਧੰਨਵਾਦ ਕਰਦਿਆ ਕਿਹਾ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਜੋ ਪਿਆਰ ਅਤੇ ਸਤਿਕਾਰ ਦਿੱਤਾ ਹੈ ਉਹ ਕਦੇ ਵੀ ਭੁੱਲ ਨਹੀ ਸਕਣਗੇ ਅਤੇ ਮਾਨਸਾ ਸਾਇਕਲ ਗਰੁੱਪ ਦਾ ਹਿੱਸਾ ਬਣੇ ਰਹਿ ਕੇ ਮਾਨਸਾ ਸਾਇਕਲ ਗਰੁੱਪ ਅਤੇ ਸੰਗਰੂਰ ਸਾਇਕਲ ਗਰੁੱਪ ਦੀਆਂ ਸਾਂਝੀਆਂ ਰਾਈਡਾ ਕਰਵਾਉਣ ਲਈ ਯਤਨਸ਼ੀਲ ਰਹਿਣਗੇ। ਪੰਜਾਬੀ ਵਿਰਸੇ ਦੇ ਨਾਇਕ ਅਸ਼ੋਕ ਬਾਂਸਲ ਨੇ ਅਪਣੇ ਵਿੱਲਖਣ ਅੰਦਾਜ ਵਿੱਚ ਰਾਓ ਸਾਹਿਬ ਦੇ ਇਮਾਨਦਾਰ ਹੋਣ ਦੀ ਤਰੀਫ ਕੀਤੀ।
ਇਸ ਮੌਕੇ ਅਮਨ ਅੋਲਖ,ਅਸ਼ੋਕ ਬਾਂਸਲ,ਰਾਜਵੀਰ ਸਿੰਘ,ਯਾਦਵਿੰਦਰ ਸਿੰਘ,ਡਾ: ਵਰੁਣ ਮਿੱਤਲ,ਟੋਨੀ ਸ਼ਰਮਾਂ,ਰੋਕੀ ਸ਼ਰਮਾਂ,ਅਨਿਲ ਸੇਠੀ,ਰਮਨ ਗੁਪਤਾ,ਨਰਿੰਦਰ ਗੁਪਤਾ,ਭੀਮ ਕੋਟਲੀ,ਸੁਖਚਰਨ ਸਿੰਘ,ਲੋਕ ਰਾਜ ਸਮੇਤ ਮੈਂਬਰ ਹਾਜਰ ਸਨ


EDITED BY : SARA YAHA | | Last Updated : 12:00 pm 14JULY 2018

LEAVE A REPLY

Please enter your comment!
Please enter your name here