

ਲੁਧਿਆਣਾ (ਸਾਰਾ ਯਹਾ) : ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਡੋਪ ਟੈਸਟ ਕਰਾਉਣ ਪਹੁੰਚੇ। ਬਿੱਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਵੀ ਡੋਪ ਟੈਸਟ ਕਰਵਾਉਣਗੇ।
ਇਸ ਉਪਰੰਤ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਹੀ ਅੱਜ ਪੂਰੇ ਪੰਜਾਬ ‘ਚ ਲੀਡਰ ਡੋਪ ਟੈਸਟ ਕਰਵਾ ਰਹੇ ਹਨ। ਜਦੋਂ ਬਿੱਟੂ ਨੂੰ ਕੈਪਟਨ ਦੇ ਸ਼ਰਾਬ ਪੀਣ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਇਸ ਸਵਾਲ ਦੇ ਜਵਾਬ ਤੋਂ ਬਚਦਿਆਂ ਬਿੱਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ ਤੇ ਉਨ੍ਹਾਂ ਬਾਰੇ ਅਜਿਹਾ ਸਵਾਲ ਪੁੱਛਣਾ ਸੋਂਹਦਾ ਨਹੀਂ ਹੈ।
ਪੰਜਾਬ ਪੁਲਿਸ ‘ਚ ਨਸ਼ਿਆਂ ਦੇ ਮਾਮਲਿਆਂ ‘ਚ ਫਸੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਬਾਰੇ ਬਿੱਟੂ ਨੇ ਕਿਹਾ ਕਿ ਇਨ੍ਹਾਂ ਤੇ ਇਕ-ਦੋ ਦਿਨ ਕਾਰਵਾਈ ਕੀਤੀ ਜਾਵੇਗੀ ਤੇ ਬਾਅਦ ‘ਚ ਇਨ੍ਹਾਂ ਨੂੰ ਡਿਸਮਿਸ ਕਰ ਦਿੱਤਾ ਜਾਵੇਗਾ।
EDITED BY : SARA YAHA | | Last Updated :7:03 pm 06 JULY 2018























