

ਨਾਭਾ (ਸਾਰਾ ਯਹਾ) ਅੱਜ ਰਿਆਸਤੀ ਸ਼ਹਿਰ ਨਾਭਾ ਵਿਖੇ ਪੰਥ ਰਤਨ ਸਵਰਗੀ ਜਥੇ: ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਵੱਲੋਂ ਐੱਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਵਿੱਚ ਤੰਦਰੁਸਤ ਪੰਜਾਬ ਵਿਸ਼ੇ ਨੂੰ ਲੈ ਕੇ ਜਾਗਰੂਕਤਾ ਰੈਲੀ ਕੱਢੀ ਗਈ ਜੋ ਸਥਾਨਕ ਬੌੜਾਂ ਗੇਟ ਤੋਂ ਸ਼ੁਰੂ ਹੋ ਕੇ ਐਸਡੀਐਮ ਦਫ਼ਤਰ ਨਾਭਾ ਪਹੁੰਚੀ ਅਤੇ ਐਸਡੀਐਮ ਨਾਭਾ ਨੂੰ ਮੰਗ ਪੱਤਰ ਦਿੱਤਾ ਗਿਆ । ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਅੱਜ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਛੇਵੇਂ ਦਰਿਆ ਨਸ਼ਿਆਂ ਨੇ ਘੁਣ ਵਾਂਗ ਖਾ ਲਿਆ ਜਿਸ ਕਰਕੇ ਸਾਨੂੰ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕ ਹੋਣ ਦੀ ਲੋੜ ਹੈ ਰਾਤ ਉਨ੍ਹਾਂ ਕਿਹਾ ਕਿ ਸਮੂਹ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਇਸ ਨਸ਼ਿਆਂ ਖ਼ਿਲਾਫ਼ ਵਿੱਢੀ ਜੰਗ ਦੇ ਵਿੱਚ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਤਾਂ ਜੋ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਪੰਜਾਬ ਨੂੰ ਫਿਰ ਤੋਂ ਤੰਦਰੁਸਤ ਪੰਜਾਬ ਬਣਾ ਕੇ ਸਹੀ ਦਿਸ਼ਾ ਵੱਲ ਤੋਰਿਆ ਜਾ ਸਕੇ ।ਸੀਅੱਜ ਦੀ ਰੈਲੀ ਵਿੱਚ ਮੈਨੇਜਰ ਹਰਮਿੰਦਰ ਸਿੰਘ, ਕਥਾਵਾਚਕ ਭਾਈ ਰਜਿੰਦਰਪਾਲ ਸਿੰਘ ,ਬਾਬਾ ਰਣਜੀਤ ਸਿੰਘ ਜੀ ਢੀਂਗੀ ਵਾਲੇ , ਯੂਥ ਆਗੂ ਜੱਸਾ ਖੋਖ ,ਜਗਤਾਰ ਸਿੰਘ ਮਾਜਰੀ ਅਕਾਲੀਆਂ,ਬਾਬਾ ਰਣਜੋਧ ਸਿੰਘ ਦਰਗਾਪੁਰ ਵਾਲੇ ,ਲਾਭ ਸਿੰਘ,ਮਾਸਟਰ ਜਸਪਾਲ ਸਿੰਘ ਧਾਰੋਕੀ, ਮਹਿੰਗਾ ਸਿੰਘ ਭੜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਮੁਲਿਯਤ ਕੀਤੀ।
EDITED BY : SARA YAHA | | Last Updated : 2:40 pm 04 JULY 2018























