ਬਠਿੰਡਾ ਬਲਾਤਕਾਰ ਕਾਂਡ ਦਾ ਮੁਲਜ਼ਮ ਆਇਆ ਪੁਲਿਸ ਅੜਿੱਕੇ

0
4

ਬਠਿੰਡਾ (ਸਾਰਾ ਯਹਾ) : ਸ਼ਹਿਰ ਵਿੱਚ ਬੀਤੀ 27 ਜੂਨ ਨੂੰ ਇੱਕ ਨਾਬਾਲਗ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਚ ਅੱਜ ਪੁਲਿਸ ਨੇ 29 ਸਾਲਾ ਵਿੱਕੀ ਨਾਂ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਬਟਿੰਡਾ ਰੇਂਜ ਦੇ ਆਈਜੀ ਐਮਐਫ ਫਾਰੂਕੀ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਮਾਸੂਮ ਬੱਚੀ ਨਾਲ ਹੋਈ ਇਸ ਵਾਰਦਾਤ ਤੋਂ ਬਾਅਦ ਪੁਲਿਸ ਤੇ ਦੋਸ਼ੀਆਂ ਨੂੰ ਫੜਨ ਲਈ ਕਾਫੀ ਦਬਾਅ ਸੀ ਜਿਸ ਦੇ ਚੱਲਦਿਆਂ ਪੁਲਿਸ ਨੇ ਦੋਸ਼ੀ ਨੂੰ ਫੜ੍ਹਨ ਲਈ ਤਿੰਨ ਟੀਮਾਂ ਬਣਾਈਆਂ ਸਨ।

ਇਸ ਮਾਮਲੇ ‘ਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਬੱਚੀ ਨੂੰ ਮਿਲਣ ਹਸਪਤਾਲ ਪਹੁੰਚੇ ਸਨ ਜਦਕਿ ਪੀੜਤ ਪਰਿਵਾਰ ਨੇ ਮੰਤਰੀਆਂ ਦੀ ਇਸ ਫੇਰੀ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਸੀ।

ਪੁਲਿਸ ਨੇ ਸੰਬੰਧਤ ਨਗਰ ਦੇ ਸਾਰੇ ਨੌਜਵਾਨ ਮਰਦਾਂ ਦੀਆਂ ਤਸਵੀਰਾਂ ਖਿਚਵਾ ਕੇ ਪੀੜਤ ਲੜਕੀ ਨੂੰ ਦਿਖਾਈਆਂ ਤਾਂ ਉਸਨੇ ਇਨ੍ਹਾਂ ਤਸਵੀਰਾਂ ਜ਼ਰੀਏ ਮੁਲਜ਼ਮ ਨੂੰ ਪਛਾਣ ਲਿਆ। ਇਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਕੇ ਮੁਲਜ਼ਮ ਵਿੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ 27 ਜੂਨ ਦੀ ਸ਼ਾਮ ਬਠਿੰਡਾ ‘ਚ ਇਕ ਅੱਠ ਸਾਲਾ ਬੱਚੀ ਨਾਲ ਬਲਾਤਕਾਰ ਘਟਨਾ ਸਾਹਮਣੇ ਆਈ ਸੀ। ਪਰਿਵਾਰ ਨੂੰ ਉਦੋਂ ਪਤਾ ਲੱਗਿਆ ਜਦੋਂ ਪੀੜਤ ਲੜਕੀ ਰੋਂਦੀ-ਰੋਂਦੀ ਬੁਰੀ ਹਾਲਤ ਵਿੱਚ ਆਪਣੇ ਘਰ ਪਹੁੰਚੀ। ਪਰਿਵਾਰ ਅਤੇ ਬਰਾਦਰੀ ਨੇ ਇਕੱਠੇ ਹੋ ਕੇ ਬਠਿੰਡਾ ਦੇ ਭਾਈ ਘਨ੍ਹੱਈਆ ਚੌਕ ਵਿੱਚ ਜਾਮ ਲਗਾ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਿਸੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।


EDITED BY : SARA YAHA | | Last Updated :3:55 pm 02 JULY 2018

LEAVE A REPLY

Please enter your comment!
Please enter your name here