ਬਠਿੰਡਾ ‘ਚ 8 ਸਾਲਾ ਬੱਚੀ ਨਾਲ ਬਲਾਤਕਾਰ

0
2

ਬਠਿੰਡਾ (ਸਾਰਾ ਯਹਾ) : ਬੀਤੀ ਦੇਰ ਸ਼ਾਮ ਬਠਿੰਡਾ ‘ਚ 8 ਸਾਲਾ ਬੱਚੀ ਨਾਲ ਬਲਾਤਕਾਰ ਦੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਅਜੇ ਕੱਲ੍ਹ ਹੀ ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਇਹ ਫੈਸਲਾ ਕੀਤਾ ਗਿਆ ਸੀ ਕਿ 12 ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਬਲਾਤਕਾਰ ਮਾਮਲੇ ‘ਤੇ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ ਤੇ ਉਸਤੋਂ ਬਾਅਦ ਇਹ ਘਟਨਾ ਸਾਹਮਣੇ ਆਈ ਹੈ।

ਜ਼ਿਕਰਯੋਗ ਹੈ ਕਿ ਬਠਿੰਡਾ ਦੀ ਰਹਿਣ ਵਾਲੀ ਬੱਚੀ ਆਪਣੀ ਮਾਂ ਨੂੰ ਕਹਿ ਕੇ ਗਈ ਕਿ ਉਹ ਪਖਾਨੇ ਜਾ ਰਹੀ ਹੈ। ਕਾਫੀ ਦੇਰ ਘਰ ਵਾਪਸ ਨਾ ਆਉਣ ਤੋਂ ਬਾਅਦ ਦੂਰ ਤੋਂ ਰੋਂਦੀ ਹੋਈ ਨੂੰ ਗਵਾਂਡੀ ਨੇ ਦੇਖਿਆਂ ਤਾਂ ਬੱਚੀ ਖੂਨ ਨਾਲ ਲਥਪਥ ਸੀ।

ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਸਿਵਿਲ ਹਸਪਤਾਲ ਰੈਫਰ ਕਰ ਦਿੱਤਾ। ਪੁਲਿਸ ਨੇ ਅੱਜ ਸਵੇਰੇ ਹਸਪਤਾਲ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਬਠਿੰਡਾ ਦੇ ਡੀਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਹੀ ਦੋਸ਼ੀ ਫੜਿਆ ਜਾਵੇਗਾ।


 

EDITED BY : SARA YAHA | | Last Updated :29 June 2018

LEAVE A REPLY

Please enter your comment!
Please enter your name here