

ਮਾਨਸਾ,(ਸਾਰਾ ਯਹਾ,ਬਲਜੀਤ ਸ਼ਰਮਾ) 30 ਜਨਵਰੀ : ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲੋਂ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਕਰਵਾਏ ਗਏ 15ਵੇਂ
ਸਮਾਗਮ ਬਸੰਤ ਮੇਲੇ ਦੌਰਾਨ 11 ਧੀਆਂ ਦਾ ਸਨਮਾਨ ਕੀਤਾ ਗਿਆ ,ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਚ ਵਿਸ਼ੇਸ਼ ਨਾਮਣਾ ਖੱਟਿਆ। ਸਨਮਾਨ ਦੇਣ ਦੀ
ਰਸਮ ਹਲਕਾ ਇੰਚਾਰਜ ਡਾ ਮੰਜੂ ਬਾਲਾ ਬਾਸਲ ਨੇ ਕੀਤੀ , ਇਸ ਮੌਕੇ ਐਸ ਪੀ ਸੋਹੀ, ਸੰਦੀਪ ਘੰਡ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਮੰਚ ਦੇ ਡਾਇਰੈਕਟਰ ਹਰਿੰਦਰ ਮਾਨਸ਼ਾਹੀਆ, ਪ੍ਰਧਾਨ ਬਲਰਾਜ ਨੰਗਲ ਅਤੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ
ਸਨਮਾਨਿਤ ਧੀਆਂ ਵਿੱਚ ਧੀ ਪੰਜਾਬ ਦੀ ਐਵਾਰਡ ਹਾਸਲ ਕਰਨ ਵਾਲੀ ਗੁਰਪ੍ਰੀਤ ਕੌਰ ਭੈਣੀਬਾਘਾ ਪੰਜਾਬੀ ਯੂਨੀਵਰਸਿਟੀ ਪਟਿਆਲਾ, ਐਸ.ਡੀ.
ਕਾਲਜ ਮਾਨਸਾ ਦੀ ਇਕਨਾਮਿਕਸ ਦੀ ਸਹਾਇਕ ਪ੍ਰੋਫੈਸਰ ਡਾ. ਜੋਤੀ ਬਾਲਾ ਜਿਸ ਨੇ ਐਨ.ਸੀ.ਸੀ. ਅਫਸਰ ਟ੍ਰੇਨਿੰਗ ਅਕੈਡਮੀ ਗੁਆਲੀਅਰ ਵਿਖੇ
ਟ੍ਰੇਨਿੰਗ ਪ੍ਰਾਪਤ ਕਰਕੇ ਏ ਗ੍ਰੇਡ ਨਾਲ ਲੈਫਟੀਨੈਂਟ ਦਾ ਰੈਂਕ ਪ੍ਰਾਪਤ ਕੀਤਾ, ਪਿਸਟਲ ਸ਼ੂਟਰ ਮਨਪ੍ਰੀਤ ਕੌਰ ਦੋਦੜਾ ਪੁੱਤਰੀ ਅਵਤਾਰ ਸਿੰਘ ਦੋਦੜਾ
ਜਿਸਨੇ ਨੈਸ਼ਨਲ ਅਤੇ ਇੰਟਰ ਯੂਨੀਵਰਸਿਟੀ ਪੱਧਰ ਤੇ ਮੋਹਰੀ ਪੁਜੀਸ਼ਨਾ ਹਾਸਲ ਕੀਤੀਆਂ, ਸਟੇਟ ਪ੍ਰਾਇਮਰੀ ਖੇਡਾ ਦੌਰਾਨ ਕਰਾਟੇ ਵਿਚੋਂ ਗੋਲਡ
ਮੈਡਲ ਹਾਸਲ ਕਰਨ ਵਾਲੀ ਸਰਕਾਰੀ ਪ੍ਰਾਇਮਰੀ ਸਕੂਲ ਖਤਰੀਵਾਲਾ ਦੀ ਤੀਜੀ ਕਲਾਸ ਦੀ ਬੱਚੀ ਜਸ਼ਨਦੀਪ ਕੌਰ, ਰੋਪ ਸਕੀਪਿੰਗ ਵਿਚੋਂ ਮੈਡਲ
ਹਾਸਲ ਕਰਨ ਵਾਲੀ ਸਰਕਾਰੀ ਪ੍ਰਾਇਮਰੀ ਸਕੂਲ ਉੱਭਾ ਦੀ ਅਰਸ਼ਨੂਰ ਕੌਰ, ਸਰਕਾਰੀ ਸੈਕੰਡਰੀ ਗਰਲਜ਼ ਸਕੂਲ ਮਾਨਸਾ ਦੀਆਂ ਵਾਲੀਵਾਲ ਚ
ਸਟੇਟ ਗੋਲਡ ਹਾਸਲ ਕਰਨ ਵਾਲੀਆਂ ਹਰਜੀਤ ਕੌਰ ਟਾਹਲੀਆਂ, ਸੋਨਪ੍ਰੀਤ ਕੌਰ, ਅਰਸ਼ਦੀਪ ਕੌਰ, ਛੋਟੀ ਉਮਰੇ ਕਮਾਲ ਦੀਆਂ ਪੇਟਿੰਗਜ਼
ਬਣਾਉਣ ਵਾਲੀ ਜੇ ਆਰ ਮਲੇਨੀਅਮ ਦੀ ਸੱਤਵੀਂ ਕਲਾਸ ਦੀ ਬੱਚੀ ਪਰਵਾਜ਼ ਪਰੀਤ ਪੁੱਤਰੀ ਅਮਨਦੀਪ ਮਾਨਸਾ, ਪਿਛਲੇ ਲੰਮੇ ਸਮੇਂ ਤੋਂ ਜੁਡੋ
ਖਿਡਾਰੀਆਂ ਨੂੰ ਟ੍ਰੇਨਿੰਗ ਦੇ ਰਹੀ ਸ਼ਾਲੂ ਸਿੰਗਲਾ, ਸਟੇਟ ਵਿਚੋਂ ਗੋਲਡ ਮੈਡਲ ਹਾਸਲ ਕਰਨ ਵਾਲੀ ਜੂਡੋ ਖਿਡਾਰਣ ਜਸਪ੍ਰੀਤ ਕੌਰ ਸਰਕਾਰੀ ਕੰਨਿਆ
ਸਕੈਡੰਰੀ ਸਕੂਲ, ਭੀਖੀ ਵੀ ਸ਼ਾਮਲ ਸੀ
ਬਸੰਤ ਮੇਲੇ ਦੌਰਾਨ ਉੱਘੇ ਕਲਾਕਾਰ ਅਮਰਿੰਦਰ ਬੌਬੀ ਨੇ ਛੱਲੇ ਮੁੰਦੀਆ ਤੋ ਵੀ ਜਾਏਗਾ ,ਧੀਏ ਤੈਨੂੰ ਏਨਾ ਪਿਆਰ ਦੇਵਾ ,ਊਧਮ ਆਲਮ
ਹਰਮਿਲਾਪ ਗਿੱਲ, ਰਮਨਦੀਪ ਮੰਗਾ, ਸੁਮਨ ਅਖਤਰ, ਵਰਿੰਦਰ ਵਿੱਕੀ, ਹਰਜੀਤ ਜੋਗਾ ਤੋਂ ਇਲਾਵਾ ਐਸ ਡੀ ਕਾਲਜ, ਮਾਤਾ ਸੁੰਦਰੀ ਕਾਲਜ
ਦੀਆਂ ਵਿਦਿਆਰਥਣਾ ਨੇ ਗੀਤ ਸੰਗੀਤ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਚੰਗਾ ਰੰਗ ਬੰਨ੍ਹਿਆ ।
ਮੇਲੇ ਦੌਰਾਨ ਸੁਪਨਦੀਪ ਕੌਰ,ਸੁਖਦੇਵ ਸਿੰਘ ,ਐਡਵੋਕੇਟ ਬਲਵੰਤ ਭਾਟੀਆ ,ਸਰਬਜੀਤ ਕੌਸ਼ਲ,ਪਿਰਤਪਾਲ ਸਿੰਘ ,ਅਸ਼ੋਕ
ਬਾਸਲ,ਜਸਵਿੰਦਰ ਚਾਹਲ,ਕਿਰਸ਼ਨ ਕੁਮਾਰ ,ਕੇਵਲ ਸਿੰਘ ,ਕੁਲਦੀਪ ਪਰਮਾਰ,ਵਿਜੈ ਕੁਮਾਰ,ਮੋਹਨ ਮਿਤਲ,ਸਤੀਸ਼ ਲੱਕੀ,ਬਲਰਾਜ ਬਰਾੜ
,ਬੂਟਾ ਸਿੰਘ ਰੱਲਾ,ਪਰਮੋਦ ਜਿੰਦਲ,ਸੁਭਾਸ਼ ਬਿੱਟੂ ਹਾਜ਼ਰ ਸਨ























