ਸਵੱਛ ਭਾਰਤ ਮੁਹਿੰਮ ਤਹਿਤ ਨੁੱਕੜ ਨਾਟਕ ਅਤੇ ਚਿੱਤਰਕਲਾ ਮੁਕਾਬਲੇ ਕਰਵਾਏ

0
8

ਮਾਨਸਾ, 20 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਸਿਹਤ ਵਿਭਾਗ ਵੱਲੋਂ ਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾਂ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਚਿੱਤਰਕਲਾ, ਕੁਇੱਜ ਅਤੇ ਨੁੱਕੜ ਨਾਟਕ ਕਰਵਾਇਆ ਗਿਆ। ਜ਼ਿਲ੍ਹਾ ਨੋਡਲ ਅਫ਼ਸਰ ਡਾਕਟਰ ਅਰਸ਼ਦੀਪ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਭਾਗ ਲਿਆ।
    ਇਸ ਦੌਰਾਨ ਵਿਦਿਆਰਥੀਆਂ ਨੇ ਰੰਗ ਬਰੰਗੇ ਚਿੱਤਰਾਂ ਰਾਹੀਂ ਸਾਫ ਸਫਾਈ ਦਾ ਸੁਨੇਹਾ ਦਿੱਤਾ। ਦੂਸਰੇ ਸ਼ੈਸ਼ਨ ਦੌਰਾਨ ਦਸਤਕ ਆਰਟ ਗਰੁੱਪ ਵੱਲੋਂ ਸ੍ਰੀ ਅਮਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਨੁੱਕੜ ਟਾਨਕ ਖੇਡੇ ਗਏ। ਕਲਾਕਾਰਾਂ ਨੇ ਕੂੜੇ ਕਰਕਟ ਕਾਰਨ ਫੈਲਦੇ ਰੋਗ, ਇਸਦਾ ਨਿਪਟਾਰਾ, ਖੁੱਲ੍ਹੇ ’ਚ ਪਖਾਨੇ ਕਾਰਨ ਪੈਦਾ ਹੁੰਦੇ ਰੋਗ ਅਤੇ ਆਲੇ ਦੁਆਲੇ ਨੂੰ ਸਾਫ ਰੱਖ ਕੇ ਨਰੋਈ ਸਿਹਤ ਅਤੇ ਸਮਾਜ ਸਿਜਰਣ ਦਾ ਸੁਨੇਹਾ ਦਿੱਤਾ। ਕਲਾਕਾਰਾਂ ਵੱਲੋਂ ਵਿਅੰਗਆਤਮਿਕ ਢੰਗ ਨਾਲ ਬੋਲੇ ਜਾਂਦੇ ਸੰਵਾਦਾਂ ’ਤੇ ਵਿਦਿਆਰਥੀਆਂ ਵੱਲੋਂ ਖੂਬ ਤਾੜੀਆਂ ਮਾਰਕੇ ਚੰਗੇ ਸੁਨੇਹੇ ਦੀ ਪ੍ਰੋੜਤਾ ਕੀਤੀ ਗਈ। ਕਲਾਕਾਰਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਹਨ ਜਿੱਥੇ ਉਹ ਆਪ ਸਵੱਛਤਾ ਦਾ ਪਾਠ ਪੜ੍ਹਦੇ ਹਨ ਉੱਥੇ ਹੀ ਦੂਜਿਆਂ ਨੂੰ ਵੀ ਆਪਣੇ ਆਲੇ ਦੁਆਲੇ ਵਿਚ ਸਫਾਈ ਰੱਖਣ ਦਾ ਸੁਨੇਹਾ ਦਿੰਦੇ ਹਨ।
    ਇਸ ਮੌਕੇ ਡਾਕਟਰ ਅਰਸ਼ਦੀਪ ਸਿੰਘ ਨੇ ਕਿਹਾ ਕਿ ਸਾਨੂੰ ਰੋਜ਼ਾਨਾ ਦੇ ਜੀਵਨ ਦੌਰਾਨ ਸਾਫ ਸਫਾਈ ਨੂੰ ਆਪਣੀ ਇੱਕ ਆਦਤ ਬਣਾ ਲੈਣਾ ਚਾਹੀਦਾ ਹੈ। ਜਿੱਥੇ ਸਾਫ ਸੁਥਰਾ ਆਲਾ ਦੁਆਲਾ ਵੇਖਣ ਵਿੱਚ ਸੁੰਦਰ ਲੱਗਦਾ ਹੈ ਉੱਥੇ ਚੰਗੀ ਸਿਹਤ ਲਈ ਵੀ ਅਤਿ ਜਰੂਰੀ ਹੈ। ਉਨ੍ਹਾਂ ਕਿਹਾ ਸਾਡਾ ਜਿੰਨ੍ਹਾਂ ਜ਼ੋਰ ਕੂੜਾ ਕਰਕਟ ਖਿਲਾਰਨ ’ਤੇ ਲੱਗਦਾ ਹੈ ਉਸਤੋਂ ਕਿਤੇ ਘੱਟ ਸ਼ਕਤੀ ਸਾਫ ਸਫਾਈ ਵਿੱਚ ਲੱਗਦੀ ਹੈ। ਉਨ੍ਹਾਂ ਕਿਹਾ  ਸਾਨੂੰ ਕੂੜੇਦਾਨਾ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਗਿੱਲੇ ਸੁੱਕੇ ਕੂੜੇ ਦਾ ਨਿਪਟਾਰਾ ਵੱਖੋ ਵੱਖ ਕਰਨਾ ਚਾਹੀਦਾ ਹੈ।    
    ਡਾਕਟਰ ਵਿਸ਼ਵਜੀਤ ਸਿੰਘ ਅਤੇ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਕਿਹਾ ਜਿੱਥੇ ਆਲੇ ਦੁਆਲੇ ਦੀ ਸਫਾਈ ਜਰੂਰੀ ਹੈ ਉੱਥੇ ਸਾਨੂੰ ਚੰਗੀ ਸਿਹਤ ਲਈ ਆਪਣੀ ਸਰੀਰਕ ਸਫਾਈ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਖਾਣ ਵੇਲੇ ਹੱਥਾਂ ਦੀ ਸਫਾਈ ਅਤੇ ਰੋਜ਼ਾਨਾ ਸਰੀਰ ਦੇ ਬਾਕੀ ਅੰਗਾਂ ਦੀ ਸਫਾਈ ਅਤਿ ਲਾਜ਼ਮੀ ਹੈ। ਸਕੂਲ ਮੁਖੀ ਸ੍ਰੀ ਹਰਦੀਪ ਸਿੰਘ ਜਟਾਣਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਅਤੇ ਨਾਟਕ ਮੰਡਲੀ ਦਾ ਧੰਨਵਾਦ ਕੀਤਾ। ਅੱਵਲ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। 
    ਇਸ ਮੌਕੇ ਅਧਿਆਪਕ ਪਰਮਪ੍ਰੀਤ ਸਿੰਘ , ਗੁਰਮੀਤ ਸਿੰਘ, ਮਨਪ੍ਰੀਤ ਕੌਰ, ਕੁਲਦੀਪ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ।

LEAVE A REPLY

Please enter your comment!
Please enter your name here