

ਮੋਗਾ, 20 ਜੂਨ (ਸਾਰਾ ਯਹਾ )-ਪੰਜਾਬ ਸਰਕਾਰ ਦੇ ਨਿਰਦੇਸ਼ਾ ਤੇ ਰਿਸ਼ਵਤਖੋਰੀ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਵਿਜੀਲੈਂਸ ਬਿਉਓ ਵੱਲੋਂ ਜਾਂਚ ਦੇ ਬਾਅਦ ਨਿਰਧਾਰਤ ਫੀਸ ਤੋਂ ਵੱਧ ਫੀਸ ਲੈਣ ਦੇ ਦੋਸ਼ਾਂ ਤਹਿਤ ਬਾਘਾਪੁਰਾਣਾ ਦੇ ਰਜਿਸਟਰੀ ਕਲਰਕ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ। ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਸੁੱਖਾ ਨਿਵਾਸੀ ਪਿੰਡ ਘੋਲੀਆ ਕਲਾਂ ਨੇ ਵਿਜੀਲੈਂਸ ਬਿਉਰੋ ਦੇ ਟੋਲ ਫਰੀ ਨੰਬਰ ਤੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਸਨੇ ਤਹਿਸੀਲ ਦਫਤਰ ਬਾਘਾਪੁਰਾਣਾ ਵਿਚ ਇਕ ਰਜਿਸਟਰੀ ਕਰਵਾਈ ਸੀ। ਜਿਸਦੀ ਸਰਕਾਰੀ ਫੀਸ 900 ਰੁਪਏ ਬਣਦੀ ਸੀ, ਪ੍ਰੰਤੂ ਰਜਿਸਟਰੀ ਕਲਰਕ ਜਸਵਿੰਦਰ ਸਿੰਘ ਨੇ ਮੇਰੇ ਕੋਲੋ ਨਿਰਧਾਰਤ ਫੀਸ ਤੋਂ ਵੱਧ 7 ਹਜ਼ਾਰ ਰੁਪਏ ਲੈ ਲਏ, ਜਦੋਂ ਕਿ ਮੈ ਉਸਨੂੰ ਸਮਝਾਉਣ ਦਾ ਵੀ ਯਤਨ ਕੀਤਾ, ਪ੍ਰੰਤੁ ਉਸਨੇ ਕੋਈ ਗੱਲ ਨਹੀਂ ਸੁਣੀ। ਇਸ ਤਰ੍ਹਾਂ ਰਜਿਸਟਰੀ ਕਲਰਕ ਨੇ ਮੇਰੇ ਤੋਂ ਨਿਰਧਾਰਤ ਫੀਸ ਤੋਂ ਵੱਧ ਪੈਸੇ ਬਰਾਮਦ ਕੀਤੇ ਹਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਵਿਜੀਲੈਂਸ ਬਿਓਰੋ ਦੇ ਅਧਿਕਾਰੀਆਂ ਵੱਲੋਂ ਇਸਦੀ ਜਾਂਚ ਡੀ.ਐਸ.ਪੀ. ਵਿਜੀਲੈਂਸ ਬਿਓਰੋ ਪਲਵਿੰਦਰ ਸਿੰਘ ਸੰਧੂ ਅਤੇ ਇੰਸਪੈਕਟਰ ਸੋਹਨ ਸਿੰਘ ਨੂੰ ਕਰਨ ਦਾ ਆਦੇਸ਼ ਦਿਤਾ ਸੀ। ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ਤੇ ਥਾਣਾ ਵਿਜੀਲੈਂਸ ਬਿਓਰੋ ਫਿਰੋਜ਼ਪੁਰ ਵਿਚ ਰਜਿਸਟਰੀ ਕਲਰਕ ਜਸਵਿੰਦਰ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਮਾਮਲਾ ਦਰਦਡ ਕਰ ਲਿਆ ਹੈ। ਇਸ ਸਬੰਧ ਵਿਚ ਜਦੋਂ ਵਿਜੀਲੈਂਸ ਬਿਓਰੋ ਫਿਰੋਜ਼ਪੁਰ ਰੇਂਜ ਡੀ.ਐਸ.ਪੀ. ਰਸ਼ਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਕਤ ਮਾਮਲਾ ਬੜਾ ਸੰਗੀਨ ਹੈ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ। ਉਹਨਾਂ ਕਿਹਾ ਕਿ ਜਾਂਚ ਸਮੇਂ ਹੋਰ ਵੀ ਕਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
EDITED BY : SARA YAHA | | Last Updated :20 June 2018






















