

ਮਾਨਸਾ, 20 ਜੂਨ (ਬਲਜੀਤ ਸ਼ਰਮਾ ): ਤੰਦਰੁਸਤ ਪੰਜਾਬ ਮਿਸ਼ਨ ਤਹਿਤ ਚੱਲ ਰਹੀ ਲੜੀ ਨੂੰ ਹੋਰ ਪ੍ਰਫੁੱਲਤ ਕਰਨ ਵਿਚ ਯੋਗਦਾਨ ਪਾਉਂਦਿਆਂ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਿਲ੍ਹੇ ਦੇ ਵਾਟਰ ਵਰਕਸਾਂ ਦੀ ਚੈਕਿੰਗ ਕੀਤੀ ਗਈ। ਵਿਭਾਗ ਦੀ ਟੀਮ ਨਾਲ ਮੌਜੂਦ ਲੈਬ ਕੈਮਿਸਟ ਦੁਆਰਾ ਪਾਣੀ ਦੇ ਸੈਂਪਲ ਭਰੇ ਗਏ।
ਇਸ ਦੌਰਾਨ ਲੈਬ ਕੈਮਿਸਟ ਦੁਆਰਾ ਸੈਂਪਲ ਭਰਦਿਆਂ ਪਾਣੀ ਦੀ ਸ਼ੁੱਧਤਾ ਅਤੇ ਗੁਣਵਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਐਕਸੀਅਨ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਸ੍ਰੀ ਪਵਨ ਗੋਇਲ ਨੇ ਦੱਸਿਆ ਕਿ ਪਾਣੀ ਮਨੁੱਖੀ ਜੀਵਨ ਦਾ ਆਧਾਰ ਹੈ। ਮਨੁੱਖ ਦੀ ਚੰਗੀ ਸਿਹਤਯਾਬੀ ਲਈ ਪਾਣੀ ਦੀ ਸ਼ੁੱਧਤਾ ਦਾ ਹੋਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਦੁਆਰਾ ਜਿਲ੍ਹੇ ਦੇ ਵਾਟਰ ਵਰਕਸਾਂ ਦੇ ਪਾਣੀ ਦੀ ਚੈਕਿੰਗ ਕਰਨ ਹਿੱਤ ਸੈਂਪਲ ਭਰੇ ਗਏ ਹਨ ਤੇ ਇਸ ਦੌਰਾਨ ਪਾਣੀ ਬਿਲਕੁਲ ਦਰੁਸਤ ਅਤੇ ਪੀਣਯੋਗ ਪਾਇਆ ਗਿਆ ਹੈ। ਉਨ੍ਹਾਂ ਕਿਹਾ ਮਿਸ਼ਨ ਤੰਦਰੁਸਤ ਪੰਜਾਬ ਦੀ ਲੜੀ ਨੂੰ ਪ੍ਰਫੁਲਿਤ ਕਰਨ ਲਈ ਸਮੇਂ ਸਮੇਂ ਤੇ ਅਜਿਹੀਆਂ ਚੈਕਿੰਗਾਂ ਕੀਤੀਆਂ ਜਾਣਗੀਆਂ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋਕਾਂ ਨੂੰ ਸਾਫ਼ ਸੁਥਰੇ ਪਾਣੀ ਦੀ ਸੁਵਿਧਾ ਮਿਲੇ।
EDITED BY : SARA YAHA | | Last Updated :20 June 2018






















