

ਸੰਗਤ ਮੰਡੀ, 18 ਜੂਨ (ਸਾਰਾ ਯਹਾ )-ਸਥਾਨਕ ਮੰਡੀ ਸਥਿਤ ਇਕ ਸਾਬਕਾ ਕੌਂਸਲਰ ਵੱਲੋਂ ਘਰੈਲੂ ਝਗੜੇ ਦੇ ਚੱਲਦਿਆਂ ਆਪਣੀ ਪਤਨੀ ਨੂੰ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਗਰ ਕੌਂਸਲਰ ਦੇ ਸਾਬਕਾ ਕੌਂਸਲਰ ਗੁਰਮੀਤ ਸਿੰਘ ਵੱਲੋਂ ਆਪਣੀ ਪਤਨੀ ਤੋਂ ਇਲਾਵਾ ਦੂਸਰਾ ਵਿਆਹ ਆਪਣੀ ਸਕੀ ਸਾਲੀ ਸੁਖਜੀਤ ਕੌਰ ਉਰਫ ਸੁੱਖੀ ਨਾਲ ਵੀ ਕਰਵਾਇਆ ਹੋਇਆ ਸੀ ਜਿਸ ਦੇ ਦੋ ਬੱਚੇ ਹਨ ‘ਤੇ ਦੂਸਰੀ ਭੈਣ ਦੇ ਦੋ ਲੜਕੇ ‘ਤੇ ਇਕ ਲੜਕੀ ਹੈ। ਘਰ ‘ਚ ਘਰੈਲੂ ਕਲੇਸ਼ ਦੇ ਚੱਲਦਿਆਂ ਸੁੱਖੀ ਆਪਣੇ ਪਤੀ ਤੋਂ ਅਲੱਗ ਹੋ ਕੇ ਮਾਰਕਿਟ ਕਮੇਟੀ ਦੇ ਨਜ਼ਦੀਕ ਇਕ ਮਕਾਨ ‘ਚ ਰਹਿੰਦੀ ਸੀ। ਸੁਖਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਪਸਵਕ ਕਮੇਟੀ ਦੀ ਮੌਜੂਦਾ ਚੇਅਰਮੈਨ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਹੀ ਗੁਰਮੀਤ ਦੇ ਨਾਲ ਸੁੱਖੀ ਦਾ ਰਾਜੀਨਾਮਾ ਹੋਣ ਕਾਰਨ ਉਹ ਮੋਟਰਸਾਈਕਲ ‘ਤੇ ਆਪਣੇ ਘਰ ਲੈ ਕੇ ਆਇਆ ਸੀ। ਦੁਪਹਿਰ 10 ਵਜੇ ਦੇ ਕਰੀਬ ਉਨ•ਾਂ ‘ਚ ਕਿਸੇ ਗੱਲ ਨੂੰ ਲੈ ਕੇ ਫਿਰ ਝਗੜਾ ਹੋ ਗਿਆ, ਜਿਸ ‘ਤੇ ਗੁਰਮੀਤ ਸਿੰਘ ਵੱਲੋਂ ਤੇਸ਼ ‘ਚ ਆਉਦਿਆਂ ਘਰ ‘ਚ ਪਏ ਤੇਜਧਾਰ ਹਥਿਆਰ ਨਾਲ ਸੁੱਖੀ ਦੀਆਂ ਬਾਹਾਂ, ਲੱਤਾਂ ਅਤੇ ਧੌਣ ‘ਤੇ ਕਈ ਵਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਗਵਾਂਢੀਆਂ ਵੱਲੋਂ ਸੁੱਖੀ ਨੂੰ ਇਲਾਜ਼ ਲਈ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
-ਕੀ ਕਹਿੰਦੇ ਨੇ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਲਛਮਣ ਸਿੰਘ
ਜਦ ਇਸ ਸਬੰਧੀ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਲਛਮਣ ਸਿੰਘ ਨਾਲ ਗੱਲ ਕੀਤੀ ਤਾਂ ਉਨ•ਾਂ ਦੱਸਿਆ ਕਿ ਉਨ•ਾਂ ਨੂੰ ਸਵੇਰੇ ਗਵਾਂਢ ‘ਚ ਰਹਿੰਦੇ ਕਿਸੇ ਵਿਅਕਤੀ ਨੇ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ, ਜਦ ਉਹ ਘਰ ਆਏ ਤਾਂ ਉਕਤ ਜ਼ਖ਼ਮੀ ਔਰਤ ਨੂੰ ਗਵਾਂਢੀਆਂ ਵੱਲੋਂ ਉਸ ਤੋਂ ਪਹਿਲਾ ਹੀ ਇਲਾਜ਼ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਜਾ ਚੁੱਕਿਆ ਸੀ। ਉਨ•ਾਂ ਦੱਸਿਆ ਕਿ ਹਸਪਤਾਲ ਤੋਂ ਹਾਲੇ ਤੱਕ ਉਨ•ਾਂ ਕੋਲ ਕੋਈ ਰੁੱਕਾ ਨਹੀਂ ਆਇਆ, ਰੁੱਕਾ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
EDITED BY : SARA YAHA | | Last Updated :17 June 2018























