ਰੱਲਾ ਪਿੰਡ ਦਾ ਕਿਸਾਨ ਵਧ ਚੜ ਕੇ ਪਾ ਰਿਹੈ ਤੰਦਰੁਸਤ ਪੰਜਾਬ ਮਿਸ਼ਨ ਵਿੱਚ ਯੋਗਦਾਨ

0
2

ਰੱਲਾ, ਮਾਨਸਾ, 18 ਜੂਨ (ਬਲਜੀਤ ਸ਼ਰਮਾ ) : ਇਸ ਪਿੰਡ ਦੇ 29 ਸਾਲਾ ਕਿਸਾਨ ਰਾਜਵਿੰਦਰ ਸਿੰਘ ਦਾ ਇੱਕੋ ਇੱਕ ਸੁਪਨਾ ਹੈ ਕਿ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਵੇ, ਅਤੇ ਇਸ ਸੁਪਨੇ ਨੂੰ ਪੂਰਾ ਕਰਨ ਖਾਤਰ ਇਹ ਉਹਨਾਂ ਕਿਸਾਨਾਂ ਦੀ ਮਦਦ ਕਰਦਾ ਹੈ ਜੋ ਝੋਨੇ ਜਾਂ ਕਣਕ ਦੀ ਨਾੜ ਨੂੰ ਅੱਗ ਲਗਾਉਣ ਲਈ ਮਜਬੂਰ ਹਨ ।
15 ਕਿੱਲੇ ਜ਼ਮੀਨ ਦੇ ਮਾਲਕ ਇਸ ਕਿਸਾਨ ਨੇ ਪਿਛਲੇ 7 ਸਾਲਾਂ ਤੋਂ ਆਪਣੀ ਜ਼ਮੀਨ ਵਿੱਚ ਅੱਗ ਨਹੀਂ ਲਗਾਈ ਅਤੇ ਤਕਰੀਬਨ 200 ਏਕੜ ਹੋਰ ਕਿਸਾਨਾਂ ਦੀ ਜ਼ਮੀਨ ਵਿੱਚ ਨਾੜ ਨੂੰ ਅੱਗ ਲਗਾਏ ਬਿਨਾ ਉਹਨਾਂ ਦੀ ਘੱਟ ਤੋਂ ਘੱਟ ਖਰਚੇ ਤੇ ਫਸਲ ਬੀਜੀ ਹੈ।
ਪੰਜਾਬ ਸਰਕਾਰ ਵੱਲੋਂ ਚਲਾਈ ਗਈ ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ਲਾਘਾ ਕਰਦਿਆਂ ਰਾਜਵਿੰਦਰ ਨੇ ਕਿਹਾ ਕਿ ਕਿਸਾਨਾਂ ਨੂੰ ਸਖਤ ਮਿਹਨਤ ਦੇ ਨਾਲ ਨਾਲ ਅੱਜ ਦੇ ਇੰਟਰਨੈਟ ਯੁੱਗ ਵਿੱਚ ਬਹੁਤ ਹੀ ਸੁਚੇਤ ਵੀ ਰਹਿਣ ਦੀ ਲੋੜ ਹੈ ਤਾਂ ਜੋ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹਰ ਸਕੀਮ ਦਾ ਫਾਇਦਾ ਚੁਕਿਆ ਜਾ ਸਕੇ ।
ਉਸ ਨੇ ਦੱਸਿਆ ਕਿ ਉਸ ਕੋਲ ਕੰਪਿਊਟਰ ਕਰਾਹਾ, ਤਵੀਆਂ, ਹਲ, ਸੁਹਾਗਾ, ਜਿੰਦਰੇ, ਸੀਲਰ ਤੋਂ ਇਲਾਵਾ ਖੇਤੀਬਾੜੀ ਲਈ ਲੋੜੀਂਦੇ ਸਾਰੇ ਸੰਦ ਪਹਿਲਾਂ ਤੋਂ ਹੀ ਮੌਜੂਦ ਸਨ ਪਰ ਹੁਣ ਪੰਜਾਬ ਸਰਕਾਰ ਦੀ ਸਵੈਮ ਸਕੀਮ ਦੁਆਰਾ ਉਸਨੂੰ 10 ਲੱਖ ਦੇ ਸੰਦਾਂ ਉੱਤੇ 8 ਲੱਖ ਰੁਪਏ ਸਬਸਿਡੀ ਦਿੱਤੀ ਗਈ ਜਿਸ ਨਾਲ 10 ਲੱਖ ਦੇ ਸੰਦ ਉਸ ਨੂੰ ਕੇਵਲ 2 ਲੱਖ ਰੁਪਏ ਵਿੱਚ ਹੀ ਪ੍ਰਾਪਤ ਹੋਏ ਹਨ । ਉਸਨੇ ਦੱਸਿਆ ਪੰਜਾਬ ਸਰਕਾਰ ਦੀ ਮਦਦ ਨਾਲ ਅੱਜ ਉਸ ਕੋਲ ਦੋ ਹੈਪੀ ਸੀਡਰ, ਦੋ ਰੋਟਾਵੇਟਰ ਅਤੇ ਦੋ ਚੌਪਰ ਮਸ਼ੀਨਾਂ ਹੋਰ ਹਨ ਜਿਸ ਦੇ ਇਸਤੇਮਾਲ ਨਾਲ ਉਹ ਪਰਾਲੀ ਅਤੇ ਨਾੜ ਨੂੰ ਅੱਗ ਲਗਾਏ ਬਿਨਾ ਹੀ ਫਸਲ ਬੀਜ ਲੈਂਦਾ ਹੈ ।
ਇਹਨਾਂ ਮਸ਼ੀਨਾਂ ਦੀ ਮਦਦ ਨਾਲ ਉਹ ਹੋਰਨਾਂ ਕਿਸਾਨਾਂ ਦੇ ਖੇਤਾਂ ਵਿੱਚ ਵੀ ਬਹੁਤ ਹੀ ਘੱਟ ਕਿਰਏ ਉਪਰ ਬਿਨਾ ਅੱਗ ਲਗਾਏ ਫਸਲ ਬੀਜਣ ਲਈ ਪ੍ਰੇਰਤ ਕਰਦਾ ਹੈ ।
ਇਸ ਕਿਸਾਨ ਦਾ ਮੰਨਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜੋ ਧੂੰਆਂ ਪੈਦਾ ਹੁੰਦਾ ਹੈ ਉਸ ਨਾਲ ਸਰਿਆਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਸ ਲਈ ਹਰ ਪਿੰਡ ਵਿੱਚ ਕਮਜੋਵਰਗ ਦੇ ਕਿਸਾਨ, ਜੋ ਥੋੜੇ ਜਿਹੇ ਪੈਸਿਆਂ ਦੀ ਖਾਤਰ ਅੱਗ ਲਗਾਉਣ ਲਈ ਮਜਬੂਰ ਹੁੰਦੇ ਹਨ, ਦੀ ਮਦਦ ਵੱਡੇ ਕਿਸਾਨਾਂ ਨੂੰ ਕਰਨੀ ਚਾਹੀਦੀ ਹੈ ਉਸ ਨੇ ਕਿਹਾ ਕਿ ਜੇਕਰ ਸਾਰੇ ਕਿਸਾਨ ਇਹ ਪ੍ਰਣ ਕਰ ਲੈਣ ਕਿ ਅਸੀਂ ਖੇਤਾਂ ਵਿਚ ਅੱਗ ਨਾ ਲਗਾਈਏ ਤਾਂ ਆਪਣਾ ਪੰਜਾਬ ਇਕ ਵਾਰ ਫੇਰ ਤੰਦਰੁਸਤੀ ਦੇ ਰਾਹ ਵੱਲ ਪੈ ਜਾਵੇਗਾ।
ਰਾਜਵਿੰਦਰ ਨੇ ਦੱਸਿਆ ਕਿ ਪਿੰਡ ਰੱਲਾ ਵਿੱਚ ਕਿਸਾਨਾਂ ਵੱਲੋਂ ਬਣਾਈ ਗਈ ਐਗਰੀਕਰਲਚਰ ਵੈਲਫੇਅਰ ਸੁਸਾਇਟੀ ਇਸੇ ਪ੍ਰਕਾਰ ਦੀ ਮਦਦ ਦਾ ਹੀ ਇੱਕ ਹਿੱਸਾ ਹੈ । ਉਸਨੇ ਦੱਸਿਆ ਕਿ ਇਸ ਸੋਸਾਇਟੀ ਵੱਲੋਂ ਕਿਸਾਨਾਂ ਨੂੰ ਉਹ ਮਸ਼ੀਨਾਂ ਘੱਟ ਤੋਂ ਘੱਟ ਕਿਰਾਏ ਉਪਰ ਮੁਹੱਈਆ ਕਰਵਾਇਆਂ ਜਾਂਦੀਆਂ ਹਨ ਜਿਸ ਸਦਕਾ ਨਾੜ ਅਤੇ ਪਰਾਲੀ ਨੂੰ ਅੱਗ ਲਗਾਏ ਬਿਨਾਂ ਹੀ ਫਸਲ ਬੀਜੀ ਜਾ ਸਕਦੀ ਹੈ ।

LEAVE A REPLY

Please enter your comment!
Please enter your name here