

ਨਾਭਾ (ਸਾਰਾ ਯਹਾ )ਅੱਜ ਨਾਭਾ ਦੇ ਪਿੰਡ ਬਿੰਨਾਹੇੜੀ ਵਿਖੇ ਸ਼ਾਮਲਾਟ ਦੀ ਜ਼ਮੀਨ ਨੂੰ ਲੈ ਕੇ ਦਲਿਤ ਸਮਾਜ ਅਤੇ ਪ੍ਰਸ਼ਾਸਨ ਹੁਣ ਸਾਹਮਣੇ ਹੈ ਪਿੰਡ ਬਿਨਾਹੇੜੀ ਨੂੰ ਪੁਲਿਸ ਸਾਉਣੀ ਵਿੱਚ ਤਬਦੀਲ ਕੀਤਾ ਗਿਆ ਹੈ ।
ਦਲਿਤ ਸਮਾਜ ਦੇ ਲੋਕਾਂ ਦੀ ਮੰਗ ਹੈ ਕਿ ਟੋਟਲ ਜ਼ਮੀਨ ਦੇ ਵਿੱਚੋਂ; ਸਾਡੇ ਹੀਸੇ ਦੀ ਜ਼ਮੀਨ ੪੫ ੲੇਕੜ ਬਣਦੀ ਹੈ ਜਿਸ ਦੀ ਬੋਲੀ ਅਸੀਂ ਖੁਦ ਦੇਣਾ ਚਾਹੁੰਦੇ ਹਾ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਸਾਨੂੰ ਬੋਲੀ ਵਾਲੀ ਥਾਂ ਤੋਂ ਦੂਰ ਰੱਖਿਆ ਗਿਆ ਹੈ ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਟਹਿਲ ਸਿੰਘ ਨਾ ਗਲ
ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁਝ ਲੋਕ ਪਿੰਡ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ ਜਿਸ ਨੂੰ ਓਹ ਨਹੀਂ ਹੋਣ ਦੇਣਗੇ ਅਤੇ ਜੋ ਦਲਿਤ ਸਮਾਜ ਦਾ ਹਿੱਸਾ ਬਣਦਾ ਹੈ ਉਸ ਨੂੰ ਪਿੰਡ ਵਾਸੀਆ ਨੂੰ ਚਾਹੀਦਾ ਹੈ ਕਿ ਓਹ ਉਨ੍ਹਾਂ ਨੂੰ ਦੇ ਦੇਨ ।ਮ ਜਦੋਂ ਇਸ ਸਬੰਧੀ ਡੀਡੀਪੀਓ ਸੁਰਿੰਦਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਦੱਸਿਆ
ਕਿ ਸ਼ਾਂਤਮਈ ਢੰਗ ਨਾਲ ਸਾਰਿਆਂ ਦੀ ਸਹਿਮਤੀ ਨਾਲ ਇਹ ਬੋਲੀ ਕੀਤੀ ਗਈ ਹੈ ਜਿਸ ਵਿੱਚ ਦੋ ਹਿੱਸਿਆਂ ਨੂੰ ਕੈਂਸਲ ਕਰਕੇ ਦਲਿਤ ਸਮਾਜ ਦੇ ਲੋਕਾਂ ਨੂੰ ਵੀ ਉਨ੍ਹਾਂ ਦਾ ਬਣਦਾ ਹਿੱਸਾ ਦਿਵਾਇਆ ਗਿਆ ਹੈ ।ਇਸ ਮੌਕੇ ਬੀਡੀਪੀਓ ਸੁਖਜਿੰਦਰ ਸਿੰਘ ਟਿਵਾਣਾ ਤੇ ਡੀਐੱਸਪੀ ਚੰਦ ਸਿੰਘ ,ਇੰਸਪੈਕਟਰ ਬਿੱਕਰ ਸਿੰਘ, ਪੰਚਾਇਤ ਅਫ਼ਸਰ ਪ੍ਰਦੀਪ ਗਲਵੱਟੀ ਆਦਿ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ ।

EDITED BY : SARA YAHA | | Last Updated :17 June 2018























