

ਮਾਨਸਾ, 20 ਦਸੰਬਰ (ਸਾਰਾ ਯਹਾ, ਬਲਜੀਤ ਸ਼ਰਮਾ) : ਸਰਕਾਰੀ ਆਈ.ਟੀ.ਆਈ.ਮਾਨਸਾ ਵਿਖੇ ਅੱਜ ਸੱਤ ਰੋਜਾ ਕੌਮੀ ਸੇਵਾ ਯੋਜਨਾ ਕੈਪ ਦਾ ਦੂਜਾ ਦਿਨ ਪ੍ਰਿੰਸੀਪਲ,ਸ੍ਰੀ ਹਰਵਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਚੱਲ ਰਿਹਾ ਹੈ ਇਸ ਮੌਕੇ ਕੌਮੀ ਸੇਵਾ ਯੋਜਨਾ ਦੇ ਸਹਾਇਕ ਡਾਇਰੈਕਟਰ ਸ੍ਰੀ ਰਘਬੀਰ ਸਿੰਘ ਮਾਨ ਉਚੇਚੇ ਤੌਰ ਤੇ ਪਹੁੰਚੇ। ਉਹਨਾਂ ਨੇ ਸੰਸਥਾ ਦੇ ਐਨ.ਐਸ.ਐਸ.ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਸਾਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਹਿਸਾ ਪਾਉਣ ਅਤੇ ਅਪਣੇ ਬਜੁਰਗਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਸ ਕੈਪ ਸਬੰਧੀ ਐਨ.ਐਸ.ਐਸ. ਇੰਚਾਰਜ ਜਸਪਾਲ ਸਿੰਘ ਅਤੇ ਸਮੂਹ ਵਲੰਟੀਅਰਾਂ ਦੁਆਰਾ ਲਗਾਏ ਜਾ ਰਹੇ ਕੈਪ ਦੀ ਸ਼ਲਾਘਾ ਕੀਤੀ। ਮੌਕੇ ਉਨ੍ਹਾਂ ਇਸ ਸੰਸਥਾ ਦੇ ਇੰਸ:ਸ੍ਰੀ ਸੂਰਤਾ ਸਿੰਘ ਦੀ ਵਿਸ਼ੇਸ਼ ਤੌਰ ਤੇ ਸਲਾਘਾ ਕੀਤੀ ਜੋ ਕਿ ਕੈਪ ਲਗਾ ਰਹੇ ਵਲੰਟੀਅਰਾਂ ਨੂੰ ਇਸ ਕਾਰਜ ਸਬੰਧੀ ਪੂਰੀ ਦ੍ਰਿੜਤਾ ਨਾਲ ਉਤਸਾਹਤ ਕਰ ਰਹੇ ਹਨ। ਇਸ ਦੌਰਾਨ ਸ੍ਰੀ ਹਰਪਾਲ ਸਿੰਘ ਐਨ.ਸੀ.ਸੀ.ਅਫਸਰ ,ਸ੍ਰੀ ਅਮਰੀਕ ਸਿੰਘ ਸੀਨੀਅਰ ਸਹਾਇਕ, ਸ੍ਰੀ ਜਸਵਿੰਦਰਪਾਲ ਬਡੀ ਗਰੁੱਪ ਇੰਚਾਰਜ, ਸ੍ਰੀਮਤੀ ਕੁਲਵਿੰਦਰ ਕੌਰ ਇੰਸ:, ਸ੍ਰੀ ਰਮਨਪ੍ਰੀਤ ਕੌਰ ਇੰਸ:, ਸ੍ਰੀ ਜਸਵਿੰਦਰ ਸਿੰਘ ਇੰਸ:ਸ੍ਰੀ ਗੁਰਵਿੰਦਰ ਸਿੰਘ ਇੰਸ਼:,ਸ੍ਰੀ ਨਰਦੀਪ ਸਿੰਘ ਇੰਸ:ਸ੍ਰੀ ਜਰਨੈਲ ਸਿੰਘ ਸੇਵਾਦਾਰ,ਸ੍ਰੀਮਤੀ ਗੀਤਾ ਕੁਮਾਰੀ ਹਾਜਰ ਸਨ























