ਫੀਫਾ ਵਿਸ਼ਵ ਕੱਪ ਦੌਰਾਨ ਅਰਜਨਟੀਨਾ ਤੇ ਆਈਸਲੈਂਡ ਵਿਚਾਲੇ ਮੁਕਾਬਲਾ ਸ਼ੁਰੂ

0
2

ਫੀਫਾ ਵਿਸ਼ਵ ਕੱਪ 2018 ਦੇ ਗਰੁੱਪ ਡੀ ਦਾ ਪਹਿਲਾ ਮੁਕਾਬਲਾ ਅੱਜ ਅਰਜਨਟੀਨਾ ਤੇ ਆਈਸਲੈਂਡ ਵਿਚਾਲੇ ਹੋ ਰਿਹਾ ਹੈ। ਇਹ ਮੈਚ ਲੁਜਿਨਕੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਪੇਨ ਤੇ ਪੁਰਤਗਾਲ ਦਰਮਿਆਨ ਖੇਡਿਆ ਗਿਆ ਮੈਚ ਕਾਫੀ ਦਿਸਚਸਪ ਰਿਹਾ। ਇਹ ਮੁਕਾਬਲਾ 3-3 ਦੇ ਗੋਲ ਨਾਲ ਡਰਾਅ ਹੋ ਗਿਆ। ਇਸ ਮੁਕਾਬਲੇ ਦੇ ਹੀਰੋ ਰੋਨਾਲਡੋ ਨੇ ਹੈਟ੍ਰਿਕ ਬਣਾਉਂਦਿਆਂ ਆਪਣੀ ਟੀਮ ਨੂੰ ਆਖਰੀ ਮਿੰਟਾ ‘ਚ ਹਾਰ ਤੋਂ ਬਚਾਇਆ।

ਦੱਸ ਦਈਏ ਕਿ ਤਿੰਨੋ ਗੋਲ ਰੋਨਾਲਡੋ ਨੇ ਕਰਦਿਆਂ ਆਪਣੀ ਟੀਮ ਦੀ ਜਿੱਤ ਦਾ ਸਿਹਰਾ ਆਪਣੇ ਨਾਂ ਬੰਨਿਆ।

ਦੱਸ ਦਈਏ ਕਿ ਇਸ ਮੈਚ ਵਿੱਚ ਸਭ ਦੀਆਂ ਨਜ਼ਰਾਂ ਅਰਜਨਟੀਨਾ ਦੇ ਸਟਾਰ ਖਿਡਾਰੀ ਮੈਸੀ ‘ਤੇ ਟਿਕੀਆਂ ਹੋਈਆਂ ਹਨ। ਮੈਸੀ ਤੋਂ ਇਲਾਵਾ ਏਂਜਲ ਡੀ ਮਾਰਿਆ, ਸਰਜੀਓ ਏਗੁਯੁਰੋ, ਗੋਂਜਾਲੋ ਹਿਗਯੂਏਨ ਵੀ ਇਸ ਟੀਮ ‘ਚ ਧੜੱਲੇਦਾਰ ਖਿਡਾਰੀ ਹਨ।

ਉੱਥੇ ਹੀ ਆਈਸਲੈਂਡ ਦੇ ਸਭ ਤੋਂ ਅਹਿਮ ਖਿਡਾਰੀ ਜਿਲਿਫ ਸਿਗਡਰਸਨ ਹਨ। ਹਾਲਾਂਕਿ ਗੋਡੇ ‘ਤੇ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਦਾ ਪੂਰੇ ਮੈਚ ਵਿਚ ਟਿਕ ਪਾਉਣਾ ਮੁਸ਼ਕਿਲ ਲੱਗ ਰਿਹਾ ਹੈ।

ਦੱਸ ਦਈਏ ਕਿ ਅਰਜਨਟੀਨਾ ਨੇ ਮੈਚ ਦਾ ਪਹਿਲਾ ਗੋਲ ਕਰ ਦਿੱਤਾ ਹੈ। ਸ਼ੁਰੂਆਤੀ ਦਸ ਮਿੰਟਾ ‘ਚ ਦੋਵੇਂ ਟੀਮਾਂ ਇਕ-ਦੂਜੇ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ‘ਚ ਸਨ। ਮੈਚ ਦੌਰਾਨ ਅਰਜਨਟੀਨਾ ਦੀ ਟੀਮ ਨੇ ਨੀਲੀ ਜਰਸੀ ਪਹਿਨੀ ਹੈ ਜਦਕਿ ਆਈਸਲੈਂਡ ਦੇ ਖਿਡਾਰੀਆਂ ਨੇ ਸਫੇਦ ਜਰਸੀ ਪਹਿਨੀ ਹੋਈ ਹੈ।


EDITED BY : SARA YAHA | | Last Updated :17 June 2018

LEAVE A REPLY

Please enter your comment!
Please enter your name here