

ਬੁਢਲਾਡਾ (ਸਾਰਾ ਯਹਾ )—ਪਿਛਲੇ ਕਈ ਦਿਨਾਂ ਤੋਂ ਗਰਮੀ ਇੰਨੀਂ ਵੱਧ ਚੁੱਕੀ ਸੀ, ਜਿਸ ਨਾਲ ਆਲੇ-ਦੁਆਲੇ ਤੋਂ ਇਲਾਵਾ ਦੇਸ਼ ਭਰ ‘ਚ ਧੂੜ ਮਿੱਟੀ ਅਸਮਾਨ ‘ਚ ਛਾਈ ਹੋਈ ਸੀ, ਜਿਸ ਨਾਲ ਬਾਲ, ਬਜ਼ੁਰਗ ਤੇ ਸਮੁੱਚੇ ਲੋਕ ਬੜੇ ਦੁੱਖੀ ਤੇ ਪ੍ਰੇਸ਼ਾਨ ਸੀ ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਿਸੇ ਕੋਲ ਗਰਮੀ ਤੋਂ ਛੁਟਕਾਰਾ ਪਾਉਣ ਦਾ ਕੋਈ ਹੱਲ ਨਹੀਂ ਸੀ ਪਰ ਅੱਜ ਸਵੇਰ ਤੋਂ ਹੀ ਕੁਦਰਤ ਨੇ ਆਪਣਾ ਰੰਗ ਦਿਖਾਇਆ ਅਤੇ ਅਸਮਾਨ ‘ਚ ਛਾਏ ਕਾਲੇ ਬੱਦਲਾਂ ਤੋਂ ਅਥਾਂਹ ਮੀਂਹ ਪੈਣਾ ਸ਼ੁਰੂ ਹੋਇਆ, ਜਿਸ ਨਾਲ ਹਰ ਇਕ ਬੱਚਾ, ਬਜ਼ੁਰਗ ਅਤੇ ਮਾਤਾ, ਭੈਣਾਂ ਤੋਂ ਇਲਾਵਾ ਹਰ ਇਕ ਜੀਵ-ਜੰਤੂ, ਪੰਛੀ, ਧੂੜ ਭਰੀ ਹਨੇਰੀ ਤੋਂ ਰਾਹਤ ਮਹਿਸੂਸ ਕਰਦਿਆਂ ਚਿਹਰੇ ਤੇ ਰੋਣਕ ਛਾਈ ਹੋਈ ਸੀ । ਅੱਜ ਸਵੇਰ ਤੋਂ ਹੀ ਹੋਈ ਬਾਰਿਸ਼ ਨਾਲ ਕਿਸਾਨ ਖੁਸ਼ ਨਜ਼ਰ ਆ ਰਹੇ ਹਨ।
EDITED BY : SARA YAHA | | Last Updated :17 June 2018























