ਸਿਹਤ ਵਿਭਾਗ ਨੇ ਭੀਖੀ, ਢੈਪਈ ਦੇ ਸਿਹਤ ਕੇਂਦਰਾਂ ਤੇ ਕੀਤੀ ਛਾਪੇਮਾਰੀ ; ਐਸ.ਐਮ.ਓ,

0
3

ਮਾਨਸਾ, 16 ਜੂਨ (ਬਲਜੀਤ ਸ਼ਰਮਾ )-ਸਿਵਲ ਸਰਜਨ ਮਾਨਸਾ ਡਾ. ਸੁਰਿੰਦਰ ਸਿੰਘ ਦੀ ਅਗਵਾਈ ‘ਚ ਸਿਹਤ ਵਿਭਾਗ ਦੀਆਂ ਚੈਕਿੰਗ ਟੀਮਾਂ ਨੇ ਫਲਾਂ ਸਬਜ਼ੀਆਂ, ਖਾਣਪੀਣ ਵਾਲੀਆਂ ਦੁਕਾਨਾਂ , ਮੈਡੀਕਲ ਸਟੋਰਾਂ ਦੇ ਨਾਲ ਨਾਲ ਸਰਕਾਰੀ ਸਿਹਤ ਕੇਂਦਰਾਂ ਤੇ ਡਾਕਟਰਾਂ ਅਤੇ ਹੋਰ ਅਮਲੇ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕਮਿਊਨਿਟੀ ਸਬ ਸੈਂਟਰ ਕਸਬਾ ਭੀਖੀ, ਪ੍ਰਾਇਮਰੀ ਹੈਲਥ ਸੈਂਟਰ ਪਿੰਡ ਢੈਪਈ ਅਤੇ ਹੋਰਨਾਂ ਸੈਂਟਰਾਂ ਤੇ ਅੱਜ ਅਚਨਚੇਤ ਸਵੇਰੇ ਪਹੁੰਚ ਕੇ ਛਾਪੇਮਾਰੀ ਕਰਕੇ ਚੈਕਿੰਗ ਕੀਤੀ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀਆਂ ਚੈਕਿੰਗ ਟੀਮਾਂ ਨੇ ਅੱਜ ਸਵੇਰੇ ਸਵਾ 8 ਵਜੇ ਪਿੰਡ ਢੈਪਈ ਪਹੁੰਚ ਕੇ ਪ੍ਰਾਇਮਰੀ ਹੈਲਥ ਸੈਂਟਰ ‘ਚ ਛਾਪੇਮਾਰੀ ਕਰਕੇ ਸੈਂਟਰ ਦੀ ਹਾਜ਼ਰੀ ਚੈਕ ਕੀਤੀ ਤਾਂ ਡਾ. ਸੀਮਾ ਨਾਇਤ ਛੁੱਟੀ ‘ਤੇ, ਲੀਲਾ ਰਾਮ ਸੈਨੇਟਰੀ ਅਫਸਰ ਲੇਟ, ਸਬਰਜੀਤ ਕੌਰ ਤੇ ਅਮਰਜੀਤ ਕੌਰ ਏ ਐਨ ਐਮਜ਼ ਨੂੰ ਖਾਨਾਖਾਲੀ ਪਾਇਆ ਗਿਆ। ਇਸ ਤੋਂ ਬਾਅਦ ਸਾਢੇ 8 ਵਜੇ ਦੇ ਕਰੀਬ ਕਮਿਊਨਿਟੀ ਸਬ ਸੈਂਟਰ ਕਸਬਾ ਭੀਖੀ ਵਿਖੇ ਚੈਕਿੰਗ ਟੀਮਾਂ ਨੇ ਛਾਪੇਮਾਰੀ ਕੀਤੀ। ਉਥੇ ਸੀਨੀਅਰ ਮੈਡੀਕਲ ਅਫਸਰ ਡਾ. ਪੁਸ਼ਪਿੰਦਰ ਸਿੰਘ, ਡਾ. ਜੀਨਤ, ਡਾ. ਜੋਤੀ ਸ਼ਾਰਦਾ, ਡਾ. ਹਰਜੋਤ, ਸੁਖਦਰਸ਼ਨ ਸਿੰਘ ਫਾਰਮਾਸਿਸਟ, ਸਤਿਆ ਨਰਾਇਣ, ਅਮਰਜੀਤ ਕੌਰ ਤੇ ਸਿਮਰਜੀਤ ਕੌਰ ਏ.ਐਨ.ਐਮਜ਼, ਹਾਕਮ ਸਿੰਘ, ਕੁਲਵੰਤ ਸਿੰਘ, ਮਨਜੀਤ ਸਿੰਘ ਅਤੇ ਹੋਰ ਸਟਾਫ ਆਪਣੀ ਸੀਟ ਤੋਂ ਸਾਰੇ ਗੈਰਹਾਜ਼ਰ ਪਾਏ ਗਏ। ਇਸ ਮਾਮਲੇ ਨੂੰ ਲੈ ਕੇ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿਗੈਰ ਹਾਜ਼ਰ ਪਾਏ ਡਾਕਟਰਾਂ ਅਤੇ ਹੋਰ ਅਮਲੇ ਤੋਂ ਦਫਤਰ ‘ਚ ਜਵਾਬ-ਤਲਬੀ ਕੀਤੀ ਜਾਵੇਗੀ।


EDITED BY : SARA YAHA | | Last Updated :17 June 2018

LEAVE A REPLY

Please enter your comment!
Please enter your name here