

ਮਾਨਸਾ, 11 ਦਸੰਬਰ ( ਮੁੱਖ ਸੰਪਾਦਕ/(ਬਲਜੀਤ ਸ਼ਰਮਾ) : ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਜੇਬੀ ਐਮ ਮੋਸ਼ਨ ਪਿਕਚਰਜ਼ ਵੱਲੋਂ ਸਥਾਨਕ ਦ ਰੇਨੈਸਾ ਸਕੂਲ ਬਰਨਾਲਾ ਰੋਡ ਮਾਨਸਾ ਵਿਖੇ ਸੁਰ ਸਾਗਰ ਦੇ ਸਿਰਲੇਖ ਹੇਠ ਐਡੀਸ਼ਨ ਸਮਾਗਮ ਕਰਵਾਇਆ ਜਾ ਰਿਹਾ ਹੈ ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਨਿਖਿਲ ਗਾਂਧੀ ਨੇ ਦੱਸਿਆ ਕਿ ਇਸ ਐਡੀਸ਼ਨ ਵਿੱਚ 10 ਸਾਲ ਤੋਂ ਲੈਕੇ 30 ਸਾਲ ਦੀ ਉਮਰ ਦੇ ਪ੍ਰਤੀਯੋਗੀ ਭਾਗ ਲੈ ਸਕਦੇ ਹਨ। ਇਹ ਐਡੀਸ਼ਨ ਸਵੇਰੇ 9ਵਜੇ ਤੋਂ ਸ਼ਾਮ 5ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ ।ਇਸ ਆਡੀਸ਼ਨ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਪ੍ਰਤੀਯੋਗੀ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਅਤੇ ਉਸਦੇ ਗੀਤ ਦੀ ਫ਼ਰੀ ਆਡੀਓ ਵੀਡੀਓ ਬਣਾਈ ਜਾਵੇਗੀ। ਦੂਜੇ ਸਥਾਨ ਤੇ ਆਉਣ ਵਾਲੇ ਪ੍ਰਤੀਯੋਗੀ ਨੂੰ 51000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ , ਤੀਜੇ ਸਥਾਨ ਤੇ ਆਉਣ ਵਾਲੇ ਪ੍ਰਤੀਯੋਗੀ ਬਤੌਰ ਇਨਾਮ 31000 ਰੁਪਏ ਦਿੱਤਾ ਜਾਵੇਗਾ । ਆਖ਼ਰੀ ਪੰਜ ਹਰੇਕ ਪ੍ਰਤੀਯੋਗੀ ਨੂੰ ਬਤੌਰ ਇਨਾਮ 11000 ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ। ਇਸ ਆਡੀਸ਼ਨ ਦੀ ਰਜਿਸਟ੍ਰੇਸ਼ਨ ਫ਼ੀਸ 500 ਰੁਪਏ ਪ੍ਰਤੀ ਪ੍ਰਤੀਯੋਗੀ ਰੱਖੀ ਗਈ ਹੈ ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਐਡੀਸ਼ਨ ਦੇ ਵਿੱਚ ਬਹੁਤ ਹੀ ਸੁਲਝੇ ਅਤੇ ਸੰਗੀਤ ਦੀਆਂ ਬਾਰੀਕੀਆਂ ਨੂੰ ਬਾਖੂਬੀ ਸਮਝਣ ਵਾਲੇ ਜੱਜ ਦਰਸ਼ਨਜੀਤ,ਲਵਪ੍ਰੀਤ ਅਤੇ ਅਮਨ ਸਿੱਧੂ ਆਪਣੀਆਂ ਬਹੁਮੁੱਲੀਆਂ ਸੇਵਾਵਾਂ ਦੇ ਰਹੇ ਹਨ ।























