

ਮਾਨਸਾ 26 ਨਵੰਬਰ (ਸਾਰਾ ਯਹਾ,ਬਲਜੀਤ ਸ਼ਰਮਾ) : ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼
ਪੁਰਬ ਨੂੰ ਸਮਰਪਿਤ ਪੜ੍ਹੋ ਪੰਜਾਬ ਪੜਾਓ ਪੰਜਾਬ ਤਹਿਤ ਪੂਰੇ ਪੰਜਾਬ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆ ਦੇ
ਹੁਨਰ ਨੂੰ ਵਿਕਸਿਤ ਕਰਨ ਲਈ ਵੱਖ-ਵੱਖ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਲੜੀ ਤਹਿਤ ਪਿਛਲੀਂ
ਦਿਨੀਂ ਮਾਨਸਾ ਬਲਾਕ ਅਧੀਨ ਆਉਂਦੇ ਵੱਖ-ਵੱਖ ਸੈਂਟਰਾਂ ਚੋ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਦੇ
ਮੁਕਾਬਲੇ ਸਰਕਾਰੀ ਸੈਕੰਡਰੀ ਸਕੂਲ ਮਾਨਸਾ ਵਿਖੇ ਕਰਵਾਏ ਗਏ। ਜਿਨ੍ਹਾਂ ਵਿੱਚ ਖਿਆਲਾ ਸੈਂਟਰ ਦੀ ਝੰਡੀ ਰਹੀ।
ਸਕੂਲ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਪੱਧਰ ਤੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਸਰਕਾਰੀ
ਪ੍ਰਾਇਮਰੀ ਸਕੂਲ ਖਿਆਲਾ ਕਲਾਂ ਦੇ ਰਵਨੀਤ ਸਿੰਘ ਨੇ ਆਮ ਗਿਆਨ, ਅਕਾਸ਼ਦੀਪ ਸਿੰਘ ਨੇ ਚਿੱਤਰਕਲਾ,
ਜਸ਼ਨਦੀਪ ਕੌਰ ਨੇ ਅੰਗਰੇਜ਼ੀ ਸੁੰਦਰ ਲਿਖਾਈ ਕੈਲੀਗ੍ਰਾਫੀ, ਅਤੇ ਮਹਿਰੀਤ ਕੌਰ ਨੇ ਤੀਜੀ ਜਮਾਤ ਦੇ ਪਹਾੜਿਆਂ ਦੇ
ਮੁਕਾਬਲੇ ਵਿੱਚ ਮਾਨਸਾ ਬਲਾਕ ਵਿੱਚੋਂ ਬਾਕੀ ਬੱਚਿਆਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਪ੍ਰਾਪਤ ਕਰਕੇ ਜਿਲ੍ਹਾ ਪੱਧਰ ਤੇ
ਹੋਣ ਵਾਲਿਆਂ ਮੁਕਾਬਲਿਆਂ ਲਈ ਆਪਣਾ ਸਥਾਨ ਪ੍ਰਾਪਤ ਕਰਕੇ ਆਪਣੇ ਪਿੰਡ, ਸਕੂਲ ਅਤੇ ਮਾਪਿਆਂ ਦਾ ਨਾਮ
ਰੋਸ਼ਨ ਕੀਤਾ। ਇਨ੍ਹਾਂ ਜੇਤੂ ਬੱਚਿਆਂ ਦੀ ਪ੍ਰਾਪਤੀ ਤੇ ਸਕੂਲ ਮੈਨਜਮੈਂਟ ਕਮੇਟੀ ਦੇ ਚੈਅਰਮੈਨ ਜਗਤਾਰ ਸਿੰਘ ਨੇ ਖੁਸ਼ੀ
ਪ੍ਰਗਟ ਕਰਦਿਆਂ ਹੋਇਆ ਕਿਹਾ ਕਿ ਸਕੂਲ ਮੁੱਖੀ ਬਲਜਿੰਦਰ ਸਿੰਘ ਅਤੇ ਸਮੁੱਚੇ ਸਟਾਫ ਦੀ ਅਗਵਾਈ ਵਿੱਚ ਵੱਖ-
ਵੱਖ ਖੇਤਰਾਂ ਵਿੱਚ ਸਥਾਨਕ ਸਕੂਲ ਨੇ ਬਹੁਤ ਮੱਲਾਂ ਮਾਰੀਆਂ ਹਨ। ਸਵੇਰ ਦੀ ਸਭਾ ਵਿੱਚ ਚੈਅਰਮੈਨ, ਸਕੂਲ ਮੁੱਖੀ ਅਤੇ
ਸਕੂਲ ਸਟਾਫ ਵੱਲੋਂ ਇਨ੍ਹਾਂ ਜੇਤੂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਕੂਲ ਸਟਾਫ
ਅਧਿਆਪਕ ਰਾਜਵੰਤ ਸਿੰਘ, ਮੈਡਮ ਹਰਪਾਲ ਕੌਰ ਨੇਤਾ, ਮੈਡਮ ਅਭਿਤਾ ਭੱਟੀ, ਮੈਡਮ ਹਰਪਾਲ ਕੌਰ, ਮੈਡਮ ਗੀਤਾ,
ਮੈਡਮ ਸੁਖਪਾਲ ਕੌਰ, ਮੈਡਮ ਸੁਨੈਨਾ ਰਾਣੀ, ਡੀ.ਐਲ.ਐੱਡ. ਵਿਦਿਆਰਥੀ ਅਧਿਆਪਕ ਅਤੇ ਬੱਚੇ ਹਾਜ਼ਰ ਸਨ।























