

ਮਾਨਸਾ, 15 ਨਵੰਬਰ (ਸਾਰਾ ਯਹਾ,ਬਲਜੀਤ ਸ਼ਰਮਾ): ਰਾਸ਼ਟਰੀ ਕਮਿਸ਼ਨ ਬਾਲ ਅਧਿਕਾਰ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਜ਼ਿਲ੍ਹਾ ਪੱਧਰ ਤੇ ਟਾਸਕ ਫੋਰਸ ਦਾ ਗਠਨ ਕੀਤਾ ਗਿਆ। ਇਸ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਅਤੇ ਟਾਸਕ ਫੋਰਸ ਟੀਮ ਵੱਲੋਂ ਮਾਨਸਾ ਸ਼ਹਿਰ ਦੇ ਵੱਖ-ਵੱਖ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਤੋਂ ਸ੍ਰੀ ਭੂਸ਼ਣ ਲਾਲ ਸਿੰਗਲਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਜਿੰਨ੍ਹਾਂ ਸਕੂਲੀ ਵਾਹਨਾਂ ਵਿਚ ਸੀ.ਸੀ.ਟੀ.ਵੀ. ਕੈਮਰੇ, ਸਪੀਡ ਗਵਰਨਰ ਅਤੇ ਫਸਟ ਏਡ ਬਾਕਸ ਤੋਂ ਇਲਾਵਾ ਸਕੂਲ ਬੱਸ ਤੇ ਪੀਲਾ ਰੰਗ ਨਹੀਂ ਸੀ ਉਨ੍ਹਾਂ ਸਕੂਲੀ ਵਾਹਨਾਂ ਦੇ ਚਲਾਣ ਕੀਤੇ ਗਏ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਸਕੂਲ ਪ੍ਰਬੰਧਕਾਂ ਦੀ ਜਿੰਮੇਵਾਰੀ ਹੈ। ਇਸ ਮੌਕੇ ਸਕੂਲ ਵਾਹਨਾਂ ਦੇ ਡਰਾਇਵਰ ਅਤੇ ਕੰਡਕਟਰਾਂ ਨੂੰ ਨਿਯਮਾਂ ਸਬੰਧੀ ਜਿੰਮੇਵਾਰ ਰਹਿਣ ਲਈ ਕਿਹਾ ਗਿਆ।
ਇਸ ਦੌਰਾਨ ਟਰੈਫਿਕ ਇੰਚਾਰਜ ਐਜੂਕੇਸ਼ਨ ਸੈੱਲ ਏ.ਐਸ.ਆਈ. ਸੁਰੇਸ਼ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਿੱਖਿਆ ਵਿਭਾਗ ਦੇ ਕਰਮਚਾਰੀ ਸ੍ਰੀ ਹਰੀਸ਼ ਕੁਮਾਰ, ਸ੍ਰੀ ਪਵਨ ਕੁਮਾਰ ਮੱਤੀ, ਸ੍ਰੀ ਮਨਦੀਪ ਕੁਮਾਰ ਸ਼ਰਮਾ, ਸ੍ਰੀ ਓਮਕਾਰ ਸ਼ਰਮਾ ਮੌਜੂਦ ਸਨ।























