ਤੀਸ ਹਜਾਰੀ ਅਦਾਲਤ ਦਿੱਲੀ ਵਿੱਚ ਵਕੀਲਾਂ ਉੱਪਰ ਪੁਲਿਸ ਦੇ ਕਾਤਲਾਨਾ ਹਮਲੇ ਖਿਲਾਫ ਜਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਮੁਕੰਮਲ ਹੜਤਾਲ

0
68

ਮਾਨਸਾ 4 ਨਵੰਬਰ (ਸਾਰਾ ਯਹਾ,ਬਲਜੀਤ ਸ਼ਰਮਾ)ਦਿੱਲੀ ਪੁਲਿਸ ਨੇ ਤੀਸ ਹਜਾਰੀ ਅਦਾਲਤ ਦੇ ਵਕੀਲਾਂ ਉੱਪਰ ਜੋ ਤਸ਼ੱਦਦ ਕੀਤਾ ਹੈ ਉਸ ਦੇ ਖਿਲਾਫ ਜਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ। ਪੁਲਿਸ ਦੇ ਤਸ਼ੱਦਦ ਦੀ ਨਿੰਦਾ ਕੀਤੀ ਗਈ ਅਤੇ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਵੱਲੋਂ ਜੋ ਕੰਮ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਮੁਤਾਬਕ ਜਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ 04-11-2019 ਨੂੰ ਜਿਲ੍ਹਾ ਕਚਹਿਰੀਆਂ ਅਤੇ ਰੈਵੀਨਿਊ ਕੋਰਟਾਂ ਦਾ ਕੰਮ ਪੂਰਨ ਤੌਰ ਤੇ ਬੰਦ ਰੱਖਿਆ ਗਿਆ। ਇਸ ਸਮੇਂ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਗੁਰਦਾਸ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਦਾ ਵਤੀਰਾ ਨਿੰਦਣਯੋਗ ਹੈ, ਨਿਹੱਥੇ ਵਕੀਲਾਂ ਉੱਪਰ ਫਾਇਰਿੰਗ ਕਰਨੀ ਅਤੇ ਉਹਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਪੁਲਿਸ ਹਿਰਾਸਤ ਵਿੱਚ ਲੈ ਕੇ ਤਸ਼ੱਦਦ ਕਰਨਾ ਅਤਿ ਨਿੰਦਣਯੋਗ ਹੈ। ਇਸ ਨੂੰ ਕੋਈ ਵੀ ਸੱਭਿਅਕ ਸਮਾਜ ਬਰਦਾਸ਼ਤ ਨਹੀਂ ਕਰ ਸਕਦਾ। ਇਸ ਘਟਨਾ ਕਾਰਨ ਸਮੁੱਚੇ ਵਕੀਲ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਦੋਸ਼ੀ ਪੁਲਿਸ ਕਰਮਚਾਰੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਮੇਂ ਸੀਨੀਅਰ ਐਡਵੋਕੇਟ ਅਜੀਤ ਸਿੰਘ ਭੰਗੂ ਅਤੇ ਬਿਮਲਜੀਤ ਸਿੰਘ ਨੇ ਕਿਹਾ ਕਿ ਜੋ ਪੁਲਿਸ ਮੁਲਾਜਮਾਂ ਨੇ ਤੀਸ ਹਜਾਰੀ ਅਦਾਲਤ ਵਿੱਚ ਗੁੰਡਾ ਗਰਦੀ ਕੀਤੀ ਉਸਨੂੰ ਵਕੀਲ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਪੁਲਿਸ ਦੀ ਇੰਨੀ ਪਹੁੰਚ ਹੋ ਚੁੱਕੀ ਹੈ ਕਿ ਉਸ ਨੇ ਵਕੀਲਾਂ ਦੇ ਚੈਂਬਰਾਂ ਵਿੱਚ ਜਾ ਕੇ ਚੈਂਬਰਾਂ ਅਤੇ ਵਕੀਲਾਂ ਦੀਆਂ ਗੱਡੀਆਂ ਦੀ ਭੰਨ-ਤੋੜ ਕੀਤੀ ਜੋ ਕਿ ਸਹਿਣ ਯੋਗ ਨਹੀਂ ਹੈ। ਇਸ ਸਮੇਂ ਸੀਨੀਅਰ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਜੋ ਵਕੀਲ ਪੁਲਿਸ ਦੇ ਖਿਲਾਫ ਆਮ ਲੋਕਾਂ ਨੂੰ ਇਨਸਾਫ ਦਿਵਾਉਂਦੇ ਹਨ ਅਤੇ ਪੁਲਿਸ ਤੋਂ ਪੀੜਤ ਵਿਅਕਤੀਆਂ ਨੂੰ ਇਨਸਾਫ ਦਿਵਾਉਣ ਲਈ ਹਰ ਵਕਤ ਪੁਲਿਸ ਦੇ ਖਿਲਾਫ ਖੜਦੇ ਹਨ ਉਹਨਾਂ ਤੇ ਜਿਸ ਤਰ੍ਹਾਂ ਦਾ ਅੱਤਿਆਚਾਰ ਦੇਸ਼ ਦੀ ਰਾਜਧਾਨੀ ਵਿੱਚ ਪੁਲਿਸ ਨੇ ਕੀਤਾ ਹੈ ਉਸ ਤੋਂ ਬਾਅਦ ਦੇਸ਼ ਵਿੱਚ ਅਸੁਰੱਖਿਆ ਦਾ ਮਾਹੌਲ ਹੈ ਕਿਉਂ ਕਿ ਨਿਆਂ ਦਿਵਾਉਣ ਵਾਲੇ ਵਕੀਲਾਂ ਤੇ ਹੀ ਜੇਕਰ ਇਸ ਤਰ੍ਹਾਂ ਪੁਲਿਸ ਤਸ਼ੱਦਦ ਹੋਣ ਲੱਗ ਪਵੇ ਤਾਂ ਆਮ ਵਿਅਕਤੀ ਦਾ ਕੀ ਹੋਵੇਗਾ। ਇਸ ਸਮੇਂ ਮਾਨਸਾ ਬਾਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਅੰਗਰੇਜ ਸਿੰਘ ਕਲੇਰ, ਪਰਮਿੰਦਰ ਸਿੰਘ ਬਹਿਣੀਵਾਲ ਚੇਅਰਮੈਨ ਕਾਂਗਰਸ ਲੀਗਲ ਸੈੱਲ ਮਾਨਸਾ, ਵਿਜੇ ਸਿੰਗਲਾ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਮਾਨਸਾ, ਸੀਨੀਅਰ ਐਡਵੋਕੇਟ ਬਦਰੀ ਨਰਾਇਣ ਗੋਇਲ, ਬਾਬੂ ਸਿੰਘ ਮਾਨ, ਬਲਵੀਰ ਕੌਰ, ਰਾਜਵਿੰਦਰ ਕੌਰ, ਦਵਿੰਦਰ ਕੌਰ, ਹਰਸਿਮਰਨ ਕੌਰ ਚਹਿਲ, ਰਜਿੰਦਰ ਕੌਰ, ਮੈਡਮ ਨੀਸ਼, ਧਰਮਿੰਦਰ ਸਿੰਘ ਸਰਾਂ, ਹਰਪ੍ਰੀਤ ਭੈਣੀਬਾਘਾ, ਗੁਰਪ੍ਰੀਤ ਸਿੰਘ ਭਾਈਦੇਸਾ, ਮਨਿੰਦਰ ਸਿੰਘ ਅਕਲੀਆ, ਸਰਬਜੀਤ ਸਿੰਘ ਵਾਲੀਆ, ਪਰਦੀਪ ਸਿੰਗਲਾ, ਸਾਧੂ ਸਿੰਘ ਦੰਦੀਵਾਲ, ਸਵੀਟ ਸਿੰਗਲਾ, ਸਤਿੰਦਰਪਾਲ ਭੀਖੀ, ਸੁਖਜਿੰਦਰ ਔਲਖ, ਸੂਰਜ ਛਾਬੜਾ, ਗਗਨਦੀਪ ਭੀਖੀ, ਨੀਸ਼ ਜਿੰਦਲ, ਬੀਰ ਦਵਿੰਦਰ ਫਫੜੇ, ਇੰਦਰਪ੍ਰੀਤ ਮੱਕੜ, ਕੀਰਤੀ ਸ਼ਰਮਾ, ਗੁਰਕਿਰਪਾਲ ਸਿੰਘ, ਹਰਜਸਪ੍ਰੀਤ ਸਿੰਘ ਸੰਧੂ ਆਦਿ ਹਾਜਰ ਸਨ।

LEAVE A REPLY

Please enter your comment!
Please enter your name here