ਲੁੱਟਾਂ ਖੋਹਾਂ ਅਤੇ ਡਕੈਤੀਆਂ ਕਰਨ ਵਾਲੇ 4 ਗ੍ਰਿਫਤਾਰ

0
3

ਮਾਨਸਾ, 13 ਜੂਨ (ਸਾਰਾ ਯਹਾ)-ਪਰਮਬੀਰ ਸਿੰਘ ਪਰਮਾਰ ਸੀਨੀਅਰ ਕਪਤਾਨ ਪੁਲੀਸ ਮਾਨਸਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਸ੍ਰੀ: ਨਰਿੰਦਰਪਾਲ ਸਿੰਘ ਵੜਿੰਗ ਐਸ.ਪੀ.(ਇੰਨ:) ਮਾਨਸਾ ਸੀ੍ਰ: ਗੁਰਸ਼ਰਨ ਸਿੰਘ ਡੀ.ਐਸ.ਪੀ. (ਇੰਨ:) ਮਾਨਸਾ ਦੀ ਰਹਿਨੁਮਾਈ ਹੇਠ ਇੰਸ: ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ.ਸਟਾਫ.ਮਾਨਸਾ ਨੂੰ ਸਮੇਤ ਪੁਲਿਸ ਪਾਰਟੀ ਦੇ ਮਿਤੀ 12-06-2018 ਨੂੰ ਮੁਕਬਰ ਖਾਸ ਪਾਸੋ ਇਤਲਾਹ ਮਿਲੀ ਕਿ ਲੁੱਟਾਂ ਖੋਹਾਂ ਅਤੇ ਡਕੈਤੀਆਂ ਕਰਨ ਵਾਲੇ ਗਿਰੋਹ ਦੇ ਮੈਬਰ ਗੁਰਵਿੰਦਰ ਸਿੰਘ ਉਰਫ ਸੋਨਾ ਰਾਮੂਵਾਲੀਆ ਪੁੱਤਰ ਦਲਬੀਰ ਸਿੰਘ ,ਬਲਜਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਕੋਮ ਜੱਟ ਸਿੱਖ ਵਾਸੀਆਨ ਕਿਸ਼ਨ ਸਿੰਘ ਬਸਤੀ ਰੁਕਨੇਵਾਲਾ ਜਿਲਾ ਫਿਰੋਜਪੁਰ ,ਭਗਵਾਨ ਦਾਸ ਪੁੱਤਰ ਪਿਆਰਾ ਲਾਲ ਕੋਮ ਬਾਲਮੀਕੀ ਵਾਸੀ ਨਵੀ ਬਸਤੀ ਜੀਰਾ ਰੋਡ ਮੋਗਾ ਸੰਜੀਵ ਕੁਮਾਰ ਪੁੱਤਰ ਸ਼ਾਮ ਲਾਲ ਕੋਮ ਧਾਨਕ ਵਾਸੀ ਨੇੜੇ ਨੇਚਰਵੇ ਪਾਰਕ ਗਲੀ ਨੰਬਰ 9 ਮੋਗਾ ਤੇ ਸਮਨਪੀ੍ਰਤ ਸਿੰਘ ਉਰਫ ਸਮਨ ਪੁੱਤਰ ਹਰਜੀਤ ਸਿੰਘ ਕੋਮ ਜੱਟ ਵਾਸੀ 6 ਡੀ.ਡੀ. ਤਹਿਸੀਲ ਪਦਮਪੁਰ ਜਿਲਾ ਗੰਗਾਨਗਰ (ਰਾਜਸਥਾਨ) ਜੋ ਅੱਜ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਝਿੜੀ ਬਾਬਾ ਬਲਿੰਦ ਭੰਮੇ ਖੁਰਦ ਬੈਠੇ ਹਨ, ਜਿੰਨਾਂ ਪਾਸ ਅਸਲਾ ਐਮੋਨੇਸ਼ਨ ਤੇ ਮਾਰੂ ਹਥਿਆਰ ਹਨ ਤੇ ਉਨਾਂ ਕੋਲ ਇੱਕ ਗੱਡੀ ਸਕਾਰਪੀਉ ਨੰਬਰੀ ੍ਹ੍ਰ 24 ਾਂ 9377 ਵੀ ਖੜੀ ਹੈ।ਜੇਕਰ ਉਨਾਂ ਪਰ ਰੇਡ ਕੀਤਾ ਜਾਵੇ ਤਾਂ ਸਮੇਤ ਹਥਿਆਰ ਅਤੇ ਗੱਡੀ ਸਕਾਰਪੀਉ ਦੇ ਕਾਬੂ ਆ ਸਕਦੇ ਹਨ।ਜਿਸ ਤੇ ਇੰਸ: ਜਗਦੀਸ਼ ਕੁਮਾਰ ਨੇ ਬੜੀ ਹੁਸ਼ਿਆਰੀ ਅਤੇ ਮੁਸਤੈਦੀ ਨਾਲ ਸਮੇਤ ਪੁਲਿਸ ਪਾਰਟੀ ਦੇ ਮੋਕਾ ਤੇ ਪੁੱਜ ਕੇ ਦੋਸ਼ੀਆਂਨ ਗੁਰਵਿੰਦਰ ਸਿੰਘ ਉਰਫ ਸੋਨਾ ਰਾਮੂਵਾਲੀਆ, ਬਲਜਿੰਦਰ ਸਿੰਘ, ਭਗਵਾਨ ਦਾਸ, ਸੰਜੀਵ ਕੁਮਾਰ ਉਕਤਾਨ ਨੂੰ ਗ੍ਰਿਫਤਾਰ ਕੀਤਾ।ਜਿੰਨਾਂ ਦੇ ਕਬਜਾ ਵਿਚੋ 2 ਪਿਸਟਲ 32 ਬੋਰ ਸਮੇਤ 10 ਕਾਰਤੂਸ ਜਿੰਦਾ,ਇੱਕ ਰਿਵਾਲਵਰ 32 ਬੋਰ,4 ਕਾਰਤੂਸ ਜਿੰਦਾ,ਇੱਕ ਰਾੜ ਲੋਹਾ ਸਮੇਤ ਗੱਡੀ ਸਕਾਰਪੀਉ ਜਿਸ ਪਰ ਜਾਅਲੀ ਨੰਬਰ ੍ਹ੍ਰ 24 ਾਂ 9377 ਲੱਗਾ ਹੋਇਆ ਸੀ,ਬ੍ਰਾਮਦ ਕਰਵਾਏ ਹਨ।ਦੋਰਾਨੇ ਪੁੱਛਗਿੱਛ ਦੋਸ਼ੀਆਨ ਨੇ ਦੱਸਿਆ ਕਿ ਉਨਾਂ ਦੇ ਸਾਥੀ ਸੇਬੂ ਮੋਗਾ ਤੇ ਨਿੱਕਾ ਜਟਾਣਾਂ ਨੇ ਹੀ ਬੱਗੀ ਜਟਾਣਾਂ ਦਾ ਕਤਲ ਕੀਤਾ ਸੀ,ਉਨਾਂ ਨਾਲ ਸਾਡੀ ਨਿੱਜੀ ਨੇੜਤਾ ਹੈ। ਦੋਸ਼ੀ ਗੁਰਵਿੰਦਰ ਸਿੰਘ ਉਰਫ ਸੋਨਾ ਰਾਮੂਵਾਲੀਆ ਦੇ ਖਿਲਾਫ ਪਹਿਲਾਂ ਵੀ ਜਿਲਾ ਮੋਗਾ , ਫਿਰੋਜਪੁਰ ,ਅੰਮ੍ਰਿਤਸਰ ਵਗੈਰਾ ਦੇ ਵੱਖ-ਵੱਖ ਥਾਣਿਆ ਵਿਚ ਲੁੱਟਾਂ ਖੋਹਾਂ ਦੇ ਕਰੀਬ 7/8 ਮੁੱਕਦਮੇ ਦਰਜ ਹਨ।ਤੇ ਇਹ ਪਹਿਲਾਂ ਵੀ ਜਿਲਾ ਜੇਲ ਫਿਰੋਜਪੁਰ, ਲੁਧਿਆਣਾ,ਮੋਗਾ ਤੇ ਹੋਰ ਵੱਖ-ਵੱਖ ਜੇਲਾਂ ਵਿਚ ਸਜਾ ਕੱਟ ਚੁੱਕਾ ਹੈ।ਤੇ ਦੋਸ਼ੀ ਸੁਮਨਪੀ੍ਰਤ ਸਿੰਘ ਉਕਤ ਮੋਕਾ ਤੋ ਭੱਜਣ ਵਿਚ ਸਫਲ ਹੋ ਗਿਆ।ਦੋਸ਼ੀਆਂਨ ਉਕਤਾਨ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।ਜਿਨਾਂ ਪਾਸੋ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


EDITED BY : SARA YAHA | | Last Updated :13 June2018

LEAVE A REPLY

Please enter your comment!
Please enter your name here