ਸਰਕਾਰੀ ਆਈ.ਟੀ.ਆਈ. ਵਿਖੇ ਤਕਨੀਕੀ ਹੁਨਰ ਸਬੰਧੀ ਸੈਮੀਨਾਰ ਕਰਵਾਇਆ

0
10

ਮਾਨਸਾ, 24 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ): ਵੱਖ-ਵੱਖ ਇੰਡਸਟਰੀਆਂ ਵੱਲੋਂ ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਸਿਖਿਆਰਥੀਆਂ ਨੂੰ ਤਕਨੀਕੀ ਹੁਨਰ ਸੰਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਲਗਾਇਆ ਗਿਆ। 
    ਇਸ ਮੌਕੇ ਪਾਲ ਐਗਰੋ ਇੰਡਸਟਰੀਜ਼ ਅਤੇ ਟ੍ਰਿਊ ਐਗਰੀਕਲਚਰ ਇੰਡਸਟਰੀਜ਼ ਮਾਨਸਾ ਵੱਲੋਂ ਤਕਨੀਕੀ ਸਿੱਖਿਆ ਨਾਲ ਸੰਬੰਧਿਤ ਤਕਨੀਕੀ ਮਾਹਿਰ ਸ਼੍ਰੀ ਜਗਤਾਰ ਸਿੰਘ ਅਤੇ ਅਵਤਾਰ ਸਿੰਘ ਉਚੇਚੇ ਤੌਰ ਤੇ ਪਹੁੰਚੇ। ਉਹਨਾਂ ਸਿਖਿਆਰਥੀਆਂ ਨੂੰ ਇੰਡਸਟਰੀਜ਼ ਵਿੱਚ ਆ ਰਹੀ ਨਵੀਂ ਮਸ਼ੀਨਰੀ ਅਤੇ ਇੰਡਸਟਰੀ ਵਿੱਚ ਤਿਆਰ ਹੋ ਰਹੇ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਜਿੱਥੇ ਸਿਖਿਆਰਥੀਆਂ ਨੂੰ ਤਕਨੀਕੀ ਸਿੱਖਿਆ ਵਿੱਚ ਰੁਚੀ ਲੈਣ ਲਈ ਪ੍ਰੇਰਿਤ ਕੀਤਾ ਉੱਥੇ ਹੀ ਨਸ਼ਿਆ ਤੋਂ ਦੂਰ ਰਹਿਣ ਲਈ ਵੀ ਜਾਗਰੂਕ ਕੀਤਾ ।
    ਪ੍ਰਿੰਸੀਪਲ ਸ਼੍ਰੀ ਹਰਵਿੰਦਰ ਕੁਮਾਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਦੱÎਸਿਆ ਕਿ ਇਸ ਤੋਂ ਪਹਿਲਾਂ ਵੀ ਸੰਸਥਾ ਵਿਖੇ ਦੋ ਇੰਡਸਟਰੀਜ਼ ਗੋਬਿੰਦ ਐਗਰੀਕਲਚਰ ਵਰਕਸ, ਮਾਨਸਾ ਅਤੇ ਗੋਲਡਨ ਇੰਜੀਨਿਅਰਿੰਗ ਵਰਕਸ, ਮਾਨਸਾ ਵੱਲੋਂ ਵੀ ਇਸੇ ਵਿਸ਼ੇ ਉੱਤੇ ਸੈਮੀਨਾਰ ਲਗਾਏ ਗਏ।
     ਇਸ ਮੌਕੇ ਸ਼੍ਰੀ ਜਸਪਾਲ ਸਿੰਘ ਪਲੇਸਮੇਂਟ ਅਫਸਰ, ਸ਼੍ਰੀ ਹਰਪਾਲ ਸਿੰਘ ਐਨ. ਸੀ. ਸੀ. ਅਫਸਰ, ਸ੍ਰੀ ਜਸਵਿੰਦਰ ਪਾਲ ਬਡੀ ਗਰੁੱਪ ਇੰਚਾਰਜ, ਸ਼੍ਰੀ ਗੁਰਬਿੰਦਰ ਸਿੰਘ ਇੰਸਟਰਕਟਰ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਰਮਨਪ੍ਰੀਤ ਕੌਰ, ਸ੍ਰੀ ਸੁਰਤਾ ਸਿੰਘ, ਸ਼੍ਰੀ ਮਨਜੀਤ ਸਿੰਘ, ਸ਼੍ਰੀ ਜਸਵਿੰਦਰ ਸਿੰਘ ਹਾਜਰ ਸਨ

LEAVE A REPLY

Please enter your comment!
Please enter your name here