ਗਊਸ਼ਾਲਾ ਨੂੰ ਫੰਡ ਮੁਹੱਈਆ ਕਰਵਾਉਣ ਸਬੰਧੀ ਪਸ਼ੂ ਭਲਾਈ ਸੁਸਾਇਟੀ ਨੇ ਕੀਤੀ ਪਸ਼ੂ ਪਾਲਣ ਮੰਤਰੀ ਪੰਜਾਬ ਨਾਲ ਮੁਲਾਕਾਤ

0
2

ਮਾਨਸਾ 12,ਜੂਨ (ਸਾਰਾ ਯਹਾ) : ਖੋਖਰ ਕਲਾਂ ਨੂੰ ਹੋਰ ਸੁੰਦਰ ਦਿੱਖ ਦੇਣ ਅਤੇ ਗਊਧੰਨ ਦੀ ਸਾਂਭ-ਸੰਭਾਲ ਲਈ ਫੰਡਜ਼ ਦੀ ਘਾਟ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਮਾਨਸਾ ਦੇ ਮੈਂਬਰਾਂ ਦਾ ਇੱਕ ਵਫ਼ਦ ਸੀਨੀਅਰ ਕਾਂਗਰਸੀ ਨੇਤਾ ਸ਼੍ਰੀ ਰਾਮਪਾਲ ਢੈਪਈ ਦੀ ਅਗਵਾਈ ਹੇਠ ਪਸ਼ੂ ਭਲਾਈ ਅਤੇ ਮੱਛੀ ਪਾਲਣ ਮੰਤਰੀ ਪੰਜਾਬ ਸ਼੍ਰੀ ਬਲਵੀਰ ਸਿੰਘ ਸਿੱਧੂ ਨੂੰ ਮਿਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ ਅਤੇ ਸਮਾਜ ਸੇਵੀ ਸ਼੍ਰੀ ਸੰਜੀਵ ਪਿੰਕਾ ਨੇ ਦੱਸਿਆ ਕਿ ਪਿਛਲੇ ਦਿਨੀਂ ਸ਼੍ਰੀ ਰਾਮਪਾਲ ਢੈਪਈ ਜੀ ਵੱਲੋਂ ਗਊਸ਼ਾਲਾ ਖੋਖਰ ਕਲਾਂ ਵਿਖੇ ਪੰਹੁਚ ਕੇ ਗਊਸ਼ਾਲਾ ਵਿਖੇ ਹੋ ਰਹੀ ਗਊਧੰਨ ਦੀ ਸੇਵਾ ਅਤੇ ਇੱਥੇ ਬਣੇ ਸੁੰਦਰ ਪਾਰਕ ਨੂੰ ਦੇਖਿਆ, ਜਿਸ ਲਈ ਉਨ੍ਹਾਂ ਖੋਖਰ ਕਲਾਂ ਵਿਖੇ ਅਜਿਹੇ ਅਦਭੁਤ ਥਾਂ ਉਸਾਰਨ ਲਈ ਪਸ਼ੂ ਭਲਾਈ ਕਮੇਟੀ ਦੀ ਸ਼ਲਾਘਾ ਕੀਤੀ। ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਫੰਡਾਂ ਦੀ ਘਾਟ ਸਬੰਧੀ ਜਾਣੂ ਕਰਵਾਇਆ ਗਿਆ। ਜਿਸ ਉਪਰੰਤ ਸ਼੍ਰੀ ਰਾਮਪਾਲ ਢੈਪਈ ਦੀ ਅਗਵਾਈ ਵਿੱਚ ਪਸ਼ੂ ਭਲਾਈ ਮੰਤਰੀ ਜੀ ਨੂੰ ਨਿੱਜੀ ਤੌਰ ਤੇ ਮਿਲ ਕੇ ਵਿਸਥਾਰ ਪੂਰਵਕ ਗਉਸ਼ਾਲਾ ਵਿਖੇ ਹੋ ਰਹੀਂ ਗਉਧੰਨ ਦੀ ਸੰਭਾਲ ਅਤੇ ਫੰਡਾ ਦੀ ਘਾਟ ਤੋਂ ਜਾਣੂ ਕਰਵਾਇਆ ਗਿਆ।
ਕਮੇਟੀ ਮੈਂਬਰਾਂ ਵੱਲੋਂ ਮੰਤਰੀ ਜੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸਰਕਾਰ ਵੱਲੋਂ ਪਿਛਲੇ 2 ਸਾਲ ਤੋਂ ਕੋਈ ਵੀ ਪੈਸਾ ਗਊਧੰਨ ਦੀ ਸਾਂਭ-ਸੰਭਾਲ ਲਈ ਨਹੀਂ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਭਲਾਈ ਕਮੇਟੀ ਦੇ ਮੈਂਬਰਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਸਾਂਝੀ ਕਾਰਗੁਜ਼ਾਰੀ ਸਦਕਾ ਖੋਖਰ ਕਲਾਂ ਦੀ ਗਊਸ਼ਾਲਾ ਪੰਜਾਬ ਵਿੱਚ ਪਹਿਲੇ ਨੰਬਰ ‘ਤੇ ਹੈ ਪਰ ਜੇਕਰ ਗਊਸ਼ਾਲਾ ਨੂੰ ਫੰਡ ਮੁਹੱਈਆ ਨਹੀਂ ਹੁੰਦੇ, ਤਾਂ ਇਸ ਨੂੰ ਚਲਾਉਣਾ ਕਮੇਟੀ ਮੈਂਬਰਾਂ ਲਈ ਅਸੰਭਵ ਹੋ ਜਾਵੇਗਾ।
ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਮਾਨਸਾ ਵੱਲੋਂ ਦੱਸੀਆਂ ਗੱਲਾਂ ਨੂੰ ਮੰਤਰੀ ਜੀ ਨੇ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਗਊਸ਼ਾਲਾ ਕਮੇਟੀ ਮੈਂਬਰਾਂ ਨੂੰ ਜਲਦੀ ਹੀ ਇਸ ਉਪਰ ਵਿਚਾਰ ਕਰਕੇ ਫੰਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਅਕਾਉਂਟਸ ਅਫਸਰ ਪਵਨ ਕੁਮਾਰ,ਅਸ਼ਵਨੀ ਕੁਮਾਰ ਏ.ਸੀ.ਐਫ.ਏ., ਮੁਕੇਸ਼ ਕੁਮਾਰ, ਧੰਨਦੇਵ ਗਰਗ, ਹਰਕੇਸ਼ ਸ਼ਰਮਾ ਹਾਜ਼ਰ ਸਨ।


EDITED BY : SARA YAHA | | Last Updated :12 June 2018

LEAVE A REPLY

Please enter your comment!
Please enter your name here