ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅੱਜ ਪੰਜਾਬ ਦੇ ਸਮੁੱਚੇ ਜਿਲ੍ਹਿਆਂ ਵਿੱਚ 11 ਤੋਂ 2 ਵਜੇ ਤੱਕ ਧਰਨੇ ਦਿੱਤੇ ਗਏ।

0
12

ਮਾਨਸਾ 11 ਅਕਤੂਬਰ ((ਸਾਰਾ ਯਹਾ,ਹੀਰਾ ਸਿੰਘ ਮਿੱਤਲ) ਅੱਜ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ
ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅੱਜ ਪੰਜਾਬ ਦੇ ਸਮੁੱਚੇ ਜਿਲ੍ਹਿਆਂ ਵਿੱਚ 11 ਤੋਂ 2 ਵਜੇ ਤੱਕ ਧਰਨੇ ਦਿੱਤੇ ਗਏ।
ਜਿਲ੍ਹਾ ਕਪੂਰਥਲਾ, ਲੁਧਿਆਣਾ, ਫਾਜਿਲਕਾ ਅਤੇ ਹੁਸ਼ਿਆਰਪੁਰ ਦੇ ਧਰਨੇ ਜਿੱਥੇ ਜਿਮਨੀ ਚੋਣਾਂ ਹੋ ਰਹੀਆਂ ਹਨ, ਉੱਥੇ
ਲਗਾਏ ਗਏ। ਕੱਲ ਨੂੰ ਪੰਜਾਬ ਦੇ 6 ਜਿਲ੍ਹਿਆਂ ਫਾਜਲਿਕਾ, ਫਿਰੋਜਪੁਰ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ ਵੱਲੋਂ
ਜਲਾਲਾਬਾਦ ਵਿਖੇ ਰੋਸ ਰੈਲੀ ਅਤੇ ਮੁਜਾਹਰਾ ਕੀਤਾ ਜਾਵੇਗਾ। ਰੋਸ ਰੈਲੀ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕੀਤਾ
ਜਾਵੇਗਾ। ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਟਵਾਰੀਆਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ
ਜਾਂਦਾ ਅਤੇ ਮੰਨੀਆਂ ਹੋਈਆ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ। ਮੰਨੀਆਂ ਹੋਈਆਂ ਮੰਗਾਂ ਵਿੱਚ ਮਿਤੀ 01.01.1986
ਤੋਂ ਲੈ ਕੇ 31.12.1985 ਤੱਕ ਭਰਤੀ ਹੋਏ ਪਟਵਾਰੀਆਂ ਦੀ ਤਨਖਾਹ ਇਕਸਾਰ 1365-2410 ਦੇ ਸਕੇਲ ਮੁਤਾਬਕ
ਫਿਕਸ ਕੀਤੀ ਜਾਵੇ। ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਡਾਕਟਰਾਂ ਅਤੇ ਜੱਜ ਸਹਿਬਾਨ ਦੀ ਤਰਜ ਤੇ ਪੂਰੀ ਤਨਖਾਹ ਦਿੱਤੀ
ਜਾਵੇ, ਪ੍ਰਬੇਸ਼ਨ ਪੀਰੀਅਡ ਤਹਿਸੀਲਦਾਰ ਦੀ ਤਰਜ ਤੇ ਟ੍ਰੇਨਿੰਗ ਤੋਂ ਹੀ ਸ਼ੁਰੂ ਕੀਤਾ ਜਾਵੇ ਅਤੇ ਇਸ ਸਮੇਂ ਨੂੰ ਘਟਾ ਕੇ 3 ਸਾਲ
ਤੋਂ ਘਟਾ ਕੇ 2 ਸਾਲ ਕੀਤਾ ਜਾਵੇ। ਲੋਕਾਂ ਦੀ ਮੁਸ਼ਕਿਲ ਨੂੰ ਸਮਝਦੇ ਹੋਏ ਸੱਤ ਪਟਵਾਰੀਆਂ ਪਿੱਛੇ ਇੱਕ ਕਾਨੂੰਗੋ ਲਗਾਇਆ
ਜਾਵੇ ਤਾਂ ਜੋ ਤਕਸੀਮ ਦੇ ਨਕਸ਼ੇ (ਅ) ਅਤੇ ਨਿਸ਼ਾਨਦੇਹੀਆਂ ਸਮੇਂ ਸਿਰ ਹੋ ਸਕਣ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ
ਜਾਵੇ। ਪਟਵਾਰੀਆਂ ਅਤੇ ਲੋਕਾਂ ਦੇ ਬੈਠਣ ਲਈ 12 x 12 ਦੇ ਕਮਰੇ ਏ.ਸੀ. ਲਗਾ ਕੇ ਬਣਾਏ ਜਾਣ, ਜਨਰੇਟਰ, ਬਾਥਰੂਮ,
ਪੀਣ ਵਾਲੇ ਸਾਫ ਪਾਣੀ, ਸਫਾਈ ਸੇਵਕ ਦਾ ਪ੍ਰਬੰਧ ਕੀਤਾ ਜਾਵੇ। ਮਹਿਕਮਾ ਮਾਲ ਦੇ ਰਿਕਾਰਡ ਸੰਬੰਧੀ ਪਟਵਾਰੀ ਕਾਨੂੰਗੋ ਤੇ
ਤਹਿਸੀਲਦਾਰ ਦੇ ਵਿਰੁੱਧ ਪਰਚਾ ਦਰਜ ਕਰਨ ਤੋਂ ਪਹਿਲਾ ਵਿਜੀਲੈਂਸ ਤੇ ਪੁਲਿਸ ਨੂੰ ਜਿਲ੍ਹਾ ਕੁਲੈਕਟਰ ਤੋਂ ਪ੍ਰਵਾਨਗੀ ਲੈਣੀ
ਚਾਹੀਦੀ ਹੈ। ਨਵੇਂ ਪਟਵਾਰੀਆਂ ਨੂੰ ਲੈਪਟੋਪ ਦਿੱਤੇ ਜਾਣ ਤਾਂ ਜੋ ਆਪਣਾ ਕੰਮ ਆਪ ਕਰ ਸਕਣ। ਲੜਕੀਆਂ ਭਰਤੀ ਹੋਣ
ਕਰਕੇ ਉਨ੍ਹਾਂ ਲਈ ਬਾਥਰੂਮ ਵੱਖਰੇ ਬਣਾਏ ਜਾਣ ਅਤੇ ਮੁੰਡਿਆਂ ਦੀ ਤਰਜ ਤੇ ਡੀ.ਐਲ.ਆਰ. ਦਫਤਰ ਵਿੱਚ ਲੜਕੀਆਂ
ਲਈ ਵਧੀਆ ਹੋਸਟਲ ਬਣਾਇਆ ਜਾਵੇ। ਪਟਵਾਰੀਆਂ ਨੂੰ ਹਾਈਕੋਰਟ ਵਿੱਚ ਕੋਰਟਾਂ ਵਿੱਚ ਅਤੇ ਸੀਨੀਅਰ ਅਧਿਕਾਰੀਆਂ
ਦੀ ਅਦਾਲਤਾਂ ਵਿੱਚ ਰਿਕਾਰਡ ਲੈ ਕੇ ਜਾਣਾ ਪੈਂਦਾ ਹੈ ਇਸ ਲਈ ਟੋਲ ਪਲਾਜਾ ਤੋਂ ਛੋਟ ਦਿੱਤੀ ਜਾਵੇ। ਮਹਿਕਮਾ ਮਾਲ ਵਿੱਚ
ਵੀ ਕੋ-ਆਪਰੇਟਿਵ ਮਹਿਕਮੇ ਦੀ ਤਰਜ ਤੇ 2 ਸਾਲ ਦਾ ਵਾਧਾ ਬੰਦ ਕੀਤਾ ਜਾਵੇ ਤਾਂ ਜੋ ਪਟਵਾਰੀ, ਕਾਨੂੰਗੋ, ਨਾਇਬ
ਤਹਿਸੀਲਦਾਰ ਅਤੇ ਤਹਿਸੀਲਦਾਰਾਂ ਨੂੰ ਤਰੱਕੀ ਦੇ ਮੌਕੇ ਮਿਲ ਸਕਣ ਅਤੇ ਨਵੀਂ ਭਰਤੀ ਦਾ ਰਾਹ ਖੁੱਲ ਸਕੇ। ਇਸ ਮੌਕੇ
ਕਾਨੂੰਗੋ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਬੀਰਬਲ ਸਿੰਘ ਆਪਣੀ ਟੀਮ ਸਮੇਤ ਹਾਜਰ ਸਨ। ਪਟਵਾਰ ਯੂਨੀਅਨ ਦੇ ਜਿਲ੍ਹਾ
ਨੁਮਾਇੰਦਾ ਬਲਵਿੰਦਰ ਸਿੰਘ, ਜਿਲ੍ਹਾ ਪ੍ਰਧਾਨ ਚਤਿੰਦਰ ਸ਼ਰਮਾ, ਸਕੱਤਰ ਮਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਦੀਪ
ਸਿੰਘ ਤਹਿਸੀਲ ਪ੍ਰਧਾਨ ਮਾਨਸਾ ਮਲਕੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਗਿਰਧਾਰੀ ਲਾਲ, ਸਕੱਤਰ ਜੈਪਾਲ ਸਿੰਘ,
ਤਹਿਸੀਲ ਪ੍ਰਧਾਨ ਬੁਢਲਾਡਾ ਅਵਤਾਰ ਸਿੰਘ, ਸਕੱਤਰ ਘੋਲਾ ਸਿੰਘ, ਤਹਿਸੀਲ ਪ੍ਰਧਾਨ ਸਰਦੂਲਗੜ੍ਹ ਕੁਲਬੀਰ ਸਿੰਘ,
ਸਕੱਤਰ ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here