ਸ਼ਤਰੰਜ ਮੁਕਾਬਲੇ ਵਿੱਚ ਹੌਲੀ ਹਾਰਟ ਕਾਨਵੈਂਟ ਸਕੂਲ ਦੀ ਝੰਡੀ

0
48

ਬੁਢਲਾਡਾ 1 ਅਕਤੂਬਰ(ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਐੱਨ ਆਰ ਐੱਮ ਹੌਲੀ ਹਾਰਟ ਸਕੂਲ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਓਪਨ ਸ਼ਤਰੰਜ ਮੁਕਾਬਲਿਆਂ ਦੇ ਅਖੀਰਲੇ ਦਿਨ ਕੁੱਝ ਦਿਲਚਸਪ ਅਤੇ ਫਸਵੇ ਮੁਕਾਬਲੇ ਦੇਖਣ ਨੂੰ ਮਿਲੇ। ਪਰ ਇਨ੍ਹਾਂ ਮੁਕਾਬਲੇ ਵਿੱਚ ਹੋਲੀ ਹੋਲੀ ਹਾਰਟ ਸਕੂਲ ਦੇ ਗਰੁੱਪ ਦੀ ਝੰਡੀ ਰਹੀ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਹਰਦੀਪ ਸਿੰਘ ਸਿੱਧੂ ਜ਼ਿਲ੍ਹਾ ਖੇਡ ਅਫ਼ਸਰ ਪ੍ਰਾਇਮਰੀ ਅਤੇ ਇਨਾਮ ਵੰਡਣ ਦੀ ਰਸਮ ਐੱਸ ਡੀ ਐਮ ਆਦਿੱਤਿਆ ਡੇਚਲਵਾਲ ਵੱਲੋਂ ਕੀਤੀ ਗਈ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੀਆਂ 10 ਟੀਮਾਂ ਦੇ 70 ਤੋਂ ਜ਼ਿਆਦਾ ਖਿਡਾਰੀਆਂ ਨੇ ਭਾਗ ਲਿਆ। ਟੂਰਨਾਮੈਂਟ ਦੇ ਡਾਇਰੈਕਟਰ ਚੀਫ਼ ਮੈਨੇਜਰ ਕੇਵਲ ਗਰਗ, ਸਕੂਲ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲੇ ਵਿਚ ਚੀਫ ਰੈਫਰੀ ਦੀ ਭੂਮਿਕਾ ਅੰਤਰਰਾਸ਼ਟਰੀ ਰੈਂਕਿੰਗ ਦੇ ਖਿਡਾਰੀ ਰਮਿੰਦਰਬੀਰ ਸਿੰਘ ਦਿੱਲੀ ਨੇ ਨਿਭਾਈ। ਟੂਰਨਾਮੈਂਟ ਦੇ ਨਤੀਜੇ ਦੱਸਦਿਆਂ ਉਨ੍ਹਾਂ ਕਿਹਾ ਕਿ ਮੁਕਾਬਲੇ ਵਿੱਚ ਅੰਡਰ 12 ਲੜਕੇ ਵਿੱਚ ਰਾਧੇਸ਼ ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਗੜ੍ਹ ਪਹਿਲੇ, ਅਵਿਜੀਤ ਹੋਲੀ ਹਰਟ ਸਕੂਲ ਦੂਸਰੇ ਅਤੇ ਪੰਥਪ੍ਰੀਤ ਸਿੰਘ ਹੋਲੀ ਹਰਟ ਸਕੂਲ ਬੁਢਲਾਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 14 ਲੜਕੇ ਵਿੱਚ ਮਨਦੀਪ ਸੈਣੀ ਜੇ ਆਰ ਮਿਲੇਨੀਅਮ ਸਕੂਲ ਮਾਨਸਾ ਪਹਿਲੇ, ਹਰਸ਼ ਗਰਗ ਡੀ ਪਬਲਿਕ ਸਕੂਲ ਦੂਸਰੇ, ਤੁਸਾਨ ਸਿੰਗਲਾ ਤੀਸਰੇ ਅਤੇ ਅੰਡਰ 17 ਲੜਕੇ ਵਿੱਚ ਯੁਵਰਾਜ ਸਿੰਘ ਹੋਲੀ ਹਾਰਟ ਸਕੂਲ ਬੋਹਾ ਪਹਿਲੇ, ਨਵਜੀਤ ਸਿੰਘ ਹੋਲੀ ਹਾਰਟ ਸਕੂਲ ਬੋਹਾ ਦੂਸਰੇ, ਪਾਰਥ ਸਰਕਾਰੀ ਸਕੂਲ ਬੋਹਾ ਤੀਸਰੇ ਸਥਾਨ ਤੇ ਰਹੇ। ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲੇ ਵਿੱਚ ਅੰਡਰ 14 ਵਿੱਚ ਨਿਧੀ ਆਤਮਾ ਰਾਮ ਮੈਮੋਰੀਅਲ ਸਕੂਲ ਬਰੇਟਾ ਪਹਿਲੇ, ਪਲਕ ਸਿੰਗਲਾ ਜੇ ਆਰ ਮਿਲੇਨੀਅਮ ਸਕੂਲ ਮਾਨਸਾ ਦੂਸਰੇ, ਅਮਨਦੀਪ ਕੌਰ ਹੋਲੀ ਹਰਟ ਸਕੂਲ ਬੁਢਲਾਡਾ ਤੀਸਰੇ ਸਥਾਨ ਤੇ ਅੰਡਰ 17 ਵਿੱਚ ਕਮਲਜੀਤ ਕੌਰ ਹੌਲੀ ਹਾਰਟ ਸਕੂਲ ਬੁਢਲਾਡਾ ਪਹਿਲੇ, ਹਰਸਿਮਰਤ ਕੌਰ ਦੂਸਰੇ, ਜੀਨਮ ਤੀਸਰੇ ਸਥਾਨ ਤੇ ਰਹੇ। ਮੁਕਾਬਲਿਆਂ ਵਿੱਚ ਜੇਤੂ ਖਿਡਾਰੀਆਂ ਨੂੰ ਵਿਸ਼ੇਸ਼ ਮਹਿਮਾਨ ਅਤੇ ਮੁੱਖ ਮਹਿਮਾਨ ਵਲੋਂ ਜੇਤੂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਆ ਖੇਡ ਖੇਡਣ ਲਈ ਲਵਲੀਨ, ਹਰਦੀਪ, ਤਨਵੀ, ਕਸ਼ਿਸ਼, ਮਨਜੋਤ ਅਤੇ ਅਚਿੱਤ ਸਿੰਗਲਾ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ। ਟੂਰਨਾਮੈਂਟ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਰਾਜੇਸ਼ ਇੰਦਰ ਸਿੰਘ ਨੇ ਨਿਭਾਈ । ਸਕੂਲ ਚੇਅਰਮੈਨ ਸੰਜੀਵ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਟੂਰਨਾਮੈਂਟ ਵਿੱਚ ਹੋਰਨਾਂ ਤੋਂ ਇਲਾਵਾ ਅਮਨਪ੍ਰੀਤ ਕੌਰ, ਪਰਮਜੀਤ ਕੌਰ, ਕਮਲਦੀਪ, ਅਨਮੋਲ ਗੁਪਤਾ, ਸੱਤਪਾਲ ਅਤੇ ਰੋਹਿਤ ਸਿੰਗਲਾ ਸਮੇਤ ਸਮੂਹ ਸਕੂਲ ਸਟਾਫ ਹਾਜ਼ਰ ਸਨ।
ਫੋਟੋ: ਬੁਢਲਾਡਾ: ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਐਸ ਡੀ ਐਮ ਅਦਿਤਿਆਂ ਡੇਚਲਵਾਲ।
ਫੋਟੋ: ਬੁਢਲਾਡਾ: ਜੇਤੂ ਖਿਡਾਰੀਆਂ ਅਤੇ ਹਿਸਾ ਲੈਣ ਵਾਲੇ ਖਿਡਾਰੀਆਂ ਨਾਲ ਮੁੱਖ ਮਹਿਮਾਨ ਅਤੇ ਸਕੂਲ ਸਟਾਫ।

LEAVE A REPLY

Please enter your comment!
Please enter your name here