

ਮਾਨਸਾ 10,ਜੂਨ (ਸਾਰਾ ਯਹਾ ) – ਪਿਡੰ ਰੱਲਾ ਵਿੱਚ ਪੰਜਾਬ ਕਿਸਾਨ ਯੂਨੀਅਨ ਅਤੇ ਜਮੂਹਰੀ ਕਿਸਾਨ ਸਭਾ ਦੇ ਆਗੂਆਂ ਦੀ ਪੈਹਰੇਦਾਰੀ ਹੇਠ ਪਿੰਡ ਦੇ ਕਿਸਾਨ ਗੋਰਾ ਸਿੰਘ ਨੇ 8 ਏਕੜ ਦੀ ਲਵਾਈ ਪੂਰੀ ਕਰ ਲਈ ਹੈ ਇਸ ਪਿੰਡ ਵਿੱਚ ਝੋਨੇ ਦੀ ਲਵਾਈ 8 ਜੂਨ ਤੋਂ ਸਰੂ ਹੋ ਚੁੱਕੀ ਹੈ ਕਿਸਾਨ ਆਗੂਆਂ ਨੇ ਦੱਸਿਆ ਕੇ ਪਿੰਡ ਕਮੇਟੀਆਂ ਦੇ ਆਗੂ ਝੰਡੀਆਂ ਸਮੇਤ ਲਗਾਤਾਰ ਮੋਟਰਸਾਈਕਲ ਰਾਹੀਂ ਖੇਤਾਂ ਵਿੱਚ ਲਗਾਤਾਰ ਗਸਤ ਕਰ ਰਹੇ ਹਨ ਅਤੇ ਕਿਸਾਨ ਜਥੇਬੰਦੀਆਂ ਦੀਆਂ ਬਲਾਕ ਅਤੇ ਜਿਲ੍ਹਾ ਆਗੂ ਵੀ ਸਪੰਰਕ ਵਿੱਚ ਬਣੇ ਹੋਏ ਹਨ ਤਾਂ ਜੋ ਝੋਨਾ ਲਾ ਰਹੇ ਕਿਸਾਨ ਉਪਰ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾ ਸਕੇ ਉਹਨਾਂ ਕਹੀਆਂ ਕੇ ਅਗੇਤਾ ਝੋਨਾ ਲੋਣਾ ਕਿਸਾਨ ਦਾ ਕੋਈ ਸੋਕ ਨਹੀ ਸਗੋ ਮਜਬੂਰੀ ਹੈ ਕਿਉਂਕਿ ਪਛੇਤਾ ਝੋਨਾ ਮੰਡੀ ਵਿਚ ਵੇਚਣ ਸਮੇਂ ਭਾਰੀ ਮੁਸਕਲਾਂ ਦਾ ਭਾਰੀ ਸਾਮਨਾ ਕਰਨਾ ਪੈਂਦਾ ਹੈ ਕਿਸਾਨ ਆਗੂਆਂ ਨੇ ਮੰਗ ਕੀਤੀ ਕੇ ਖੇਤੀ ਮੋਟਰਾਂ ਲਈ 16 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ
EDITED BY : SARA YAHA | | Last Updated :10 June 2018






















