ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਾਇਕਲ ਰੈਲੀ ਕੱਢੀ ਗਈ।

0
0

ਮਾਨਸਾ 10,ਜੂਨ (ਸਾਰਾ ਯਹਾ) – ਅੱਜ ਮਾਨਸਾ ਜਿਲੇ ਦੇ ਕਸਬਾ ਝੁਨੀਰ ਵਿਖੇ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਲੋਕਾਂ ਨੂੰ ਸਿਹ ਤ ਪ੍ਤੀ ਜਾਗਰੁਕ ਕਰਨ ਦੇ ਮਕਸਦ ਨਾਲ ਸਾਇਕਲ ਰੈਲੀ ਦਾ ਆਯੋਜਨ ਸ਼ੀ੍ ਸੰਜੀਵ ਗੋਇਲ ਡੀ.ਐਸ.ਪੀ. ਸਰਦੂਲਗੜ ਨੇ ਕੀਤਾ।
ਇਹ ਜਾਣਕਾਰੀ ਦਿੰਦੇ ਹੋਏ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ,ਬੁਢਲਾਡਾ ਸਾਇਕਲ ਗਰੁੱਪ ਅਤੇ ਸਰਦੂਲਗੜ ਸਾਇਕਲ ਗਰੁੱਪ ਦੇ ਸਹਿਯੋਗ ਨਾਲ ਕੱਢੀ ਗਈ ਇਸ ਰੈਲੀ ਵਿੱਚ 100 ਦੇ ਕਰੀਬ ਮਾਨਸਾ ਜਿਲੇ ਦੇ ਸਾਇਕਲਿਸਟਾਂ ਨੇ ਹਿੱਸਾ ਲਿਆ। ਇਸ ਰੈਲੀ ਦੀ ਅਗਵਾਈ ਸ: ਬਹਾਦਰ ਸਿੰਘ ਰਾਓ ਡੀ.ਐਸ.ਪੀ.ਮਾਨਸਾ ਅਤੇ ਸੀ੍ ਸੰਜੀਵ ਗੋਇਲ ਡੀ.ਐਸ.ਪੀ.ਸਰਦੂਲਗੜ ਨੇ ਖੁੱਦ ਸਾਇਕਲ ਚਲਾ ਕੇ ਕੀਤੀ। ਡਾ: ਜਨਕ ਰਾਜ ਸਿੰਗਲਾ ਅਤੇ ਡਾ: ਟੀ.ਪੀ.ਐਸ.ਰੇਖੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਿਹਤ ਠੀਕ ਰੱਖਣ ਵਿੱਚ ਸਾਇਕਲ ਦਾ ਵੱਡਾ ਯੋਗਦਾਨ ਹੈ ਸਾਨੂੰ ਸਾਰਿਆਂ ਨੂੰ ਹਰ ਰੋਜ ਸਾਇਕਲ ਚਲਾਉਣਾ ਚਾਹੀਦਾ ਹੈ।
ਡੀ.ਐਸ.ਪੀ.ਬਹਾਦਰ ਸਿੰਘ ਰਾਓ ਨੇ ਸਾਇਕਲ ਸੰਬੰਧੀ ਤੱਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਸਾਇਕਲ ਨੂੰ ਜਿੰਦਗੀ ਚ ਅਹਿਮ ਸਥਾਨ ਦੇਣਾ ਚਾਹੀਦਾ ਹੈ ਇਸ ਨਾਲ ਤੁਹਾੜੇ ਅੰਦਰ ਹੰਕਾਰ ਖਤਮ ਹੁੰਦਾ ਹੈ ਅਤੇ ਤੁਸੀ ਇੱਕ ਤੰਦਰੁਸਤ ਜੀਵਨ ਜਿਉਂ ਕੇ ਸਮਾਜ ਨਾਲ ਜੁੜਦੇ ਹੋ।ਉਹਨਾਂ ਦੱਸਿਆ ਕਿ ਉਹ ਬਾਹਰਲੇ ਮੁਲਕਾਂ ਚ ਜਾ ਕੇ ਵੀ ਸਾਇਕਲ ਚਲਾਉਣਾ ਨਹੀਂ ਛੜਦੇ। ਡੀ.ਐਸ.ਪੀ.ਸੰਜੀਵ ਗੋਇਲ ਨੇ ਸਾਰੇ ਸਾਇਕਲਿਸਟਾਂ ਦਾ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਸਾਇਕਲ ਚਲਾ ਕੇ ਸ਼ਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਚੰਗੀ ਸਿਹਤ ਲਈ ਪੇ੍ਰਿਤ ਕਰਨਾਂ ਚਾਹੀਦਾ ਹੈ।
ਗੁਰਪੀ੍ਤ ਸਿੰਘ ਮਾਨ ਚੇਅਰਮੈਨ ਐਨਟਿਡ ਗਰੁੱਪ ਆਫ ਕਾਲਜ ਵਲੋ ਕਾਲਜ ਵਿਖੇ ਅਤੇ ਸਮਾਜਸੇਵੀ ਅਤੇ ਖੂਨਦਾਨੀ ਗੁਰਪੀ੍ਤ ਸਿੰਘ ਭੰਮੇ ਵਲੋਂ ਪਿੰਡ ਭੰਮੇ ਵਿਖੇ ਰਿਫਰੈਸ਼ਮੈਂਟ ਦਾ ਪ੍ੰਬੰਧ ਕੀਤਾ ਗਿਆ। ਇਸ ਮੌਕੇ ਬਲਵਿੰਦਰ ਕਾਕਾ,ਨਰਿੰਦਰ ਗੁਪਤਾ,ਰਮਨ ਗੁਪਤਾ,ਰਣਧੀਰ ਸਿੰਘ,ਕੁਨਾਲ,ਜੀਨਤ,ਰਮਨ ਗਰਗ,ਬਲਦੇਵ ਸਿੰਘ,ਅਨਿਲ ਸੇਠੀ,ਸੰਜੀਵ ਕੁਮਾਰ ਸਮੇਤ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here